ਸਿੰਗਾਪੁਰ : ਸ਼ੁੱਕਰਵਾਰ ਨੂੰ ਦੋ ਵਿਅਕਤੀਆਂ ਨੂੰ ਇੱਕ ਜਿਊਲਰੀ ਸਟੋਰ ਤੋਂ 235,000 ਸਿੰਗਾਪੁਰ ਡਾਲਰ (182,000 ਅਮਰੀਕੀ ਡਾਲਰ) ਦੀ ਕੀਮਤ ਵਾਲਾ ਹੀਰਾ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਨੇ ਅਸਲੀ ਹੀਰੇ ਦੀ ਥਾਂ ਇੱਕ ਨਕਲੀ ਹੀਰਾ ਰੱਖ ਦਿੱਤਾ ਸੀ। ਸਿੰਗਾਪੁਰ ਪੁਲਸ ਫੋਰਸ (SPF) ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰ ਕਰੀਬ 3.40 ਵਜੇ ਕਰੇਟਾ ਅਈਅਰ ਰੋਡ ਸਥਿਤ ਇੱਕ ਗਹਿਣਿਆਂ ਦੀ ਦੁਕਾਨ ਤੋਂ ਚੋਰੀ ਦੀ ਸੂਚਨਾ ਮਿਲੀ ਸੀ।
30 ਤੇ 42 ਸਾਲ ਦੀ ਉਮਰ ਦੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਚੋਰੀ ਦੀ ਰਿਪੋਰਟ ਮਿਲਣ ਦੇ ਤਿੰਨ ਘੰਟਿਆਂ ਦੇ ਅੰਦਰ-ਅੰਦਰ ਚਾਂਗੀ ਏਅਰਪੋਰਟ ਦੇ ਟਰਮੀਨਲ 3 ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਚੋਰੀ ਕੀਤਾ ਹੋਇਆ ਹੀਰਾ ਵੀ ਬਰਾਮਦ ਕਰ ਲਿਆ ਹੈ।

ਮੁਢਲੀ ਜਾਂਚ ਅਨੁਸਾਰ ਇਹ ਵਿਅਕਤੀ ਗਾਹਕ ਬਣ ਕੇ ਦੁਕਾਨ 'ਤੇ ਆਏ ਤੇ ਹੀਰਾ ਖਰੀਦਣ ਵਿਚ ਦਿਲਚਸਪੀ ਦਿਖਾਈ। ਜਦੋਂ ਉਹ ਹੀਰੇ ਦੀ ਜਾਂਚ ਕਰ ਰਹੇ ਸਨ ਤਾਂ ਉਨ੍ਹਾਂ ਨੇ ਬੜੀ ਸਫਾਈ ਨਾਲ ਅਸਲੀ ਹੀਰੇ ਨੂੰ ਨਕਲੀ ਨਾਲ ਬਦਲ ਦਿੱਤਾ। ਇਸ ਤੋਂ ਬਾਅਦ ਉਹ ਬਿਨਾਂ ਕੁਝ ਖਰੀਦੇ ਦੁਕਾਨ ਤੋਂ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਦੁਕਾਨ ਦੇ ਸਹਾਇਕ ਨੂੰ ਸ਼ੱਕ ਹੋਇਆ ਅਤੇ ਜਾਂਚ ਕਰਨ 'ਤੇ ਪਤਾ ਲੱਗਾ ਕਿ ਅਸਲੀ ਹੀਰਾ ਗਾਇਬ ਹੈ।
ਪੁਲਸ ਨੇ ਕਿਹਾ ਕਿ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੱਤ ਸਾਲ ਤੱਕ ਦੀ ਕੈਦ ਤੇ ਜੁਰਮਾਨਾ ਹੋ ਸਕਦਾ ਹੈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਜਿਹੇ ਅਪਰਾਧਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਤੇ ਅਪਰਾਧੀਆਂ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਪੁਲਸ ਨੇ ਕੀਮਤੀ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਸੁਚੇਤ ਰਹਿਣ ਤੇ ਹੱਥ ਦੀ ਸਫਾਈ ਨਾਲ ਕੀਤੀਆਂ ਜਾਣ ਵਾਲੀਆਂ ਚੋਰੀਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਮੇਲੋਨੀ ਨੇ ਫੋਟੋ ਲਈ ਪਾਈਆਂ ਮਿੰਨਤਾਂ, ਪਰ ਮੈਂ...', ਡੋਨਾਲਡ ਟਰੰਪ ਨੇ ਮੁੜ ਕੀਤਾ ਦਾਅਵਾ
NEXT STORY