ਟੋਕੀਓ- ਜਾਪਾਨ ਦੇ ਹੋਕਾਈਡੋ 'ਚ ਦੋ ਯਾਤਰੀ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ। ਇਹ ਟੱਕਰ ਕੈਥੇ ਪੈਸੀਫਿਕ ਏਅਰਵੇਜ਼ ਅਤੇ ਕੋਰੀਅਨ ਏਅਰਲਾਈਨਜ਼ ਦੇ ਜਹਾਜ਼ਾਂ ਵਿਚਕਾਰ ਹੋਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵੇਂ ਜਹਾਜ਼ ਜ਼ਮੀਨ 'ਤੇ ਸਨ। ਪਰ ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਜਾਪਾਨ ਦੀ ਏਅਰਲਾਈਨ ਕੈਥੇ ਪੈਸੀਫਿਕ ਨੇ ਕਿਹਾ ਕਿ ਉਸ ਦਾ ਇਕ ਜਹਾਜ਼ ਜਾਪਾਨ ਹਵਾਈ ਅੱਡੇ 'ਤੇ ਕੋਰੀਆਈ ਏਅਰਲਾਈਨਜ਼ ਦੇ ਜਹਾਜ਼ ਨਾਲ ਟਕਰਾ ਗਿਆ।
ਕੈਥੇ ਪੈਸੀਫਿਕ ਨੇ ਇਕ ਬਿਆਨ ਵਿਚ ਕਿਹਾ ਕਿ ਕੈਥੇ ਪੈਸੀਫਿਕ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਸਪੋਰੋ ਦੇ ਨਿਊ ਚਿਟੋਜ਼ ਹਵਾਈ ਅੱਡੇ 'ਤੇ ਖੜ੍ਹੇ ਕੈਥੇ ਪੈਸੀਫਿਕ ਜਹਾਜ਼ ਨਾਲ ਵਾਪਰੀ। ਸਾਡਾ ਜਹਾਜ਼ ਉੱਥੇ ਮੌਜੂਦ ਕੋਰੀਅਨ ਏਅਰ ਏ330 ਜਹਾਜ਼ ਨਾਲ ਟਕਰਾ ਗਿਆ। ਇਹ ਖੁਸ਼ਕਿਸਮਤੀ ਹੈ ਕਿ ਸਾਡੇ ਜਹਾਜ਼ ਵਿੱਚ ਕੋਈ ਯਾਤਰੀ ਨਹੀਂ ਸੀ। ਪਰ ਇਸ ਘਟਨਾ ਦੇ ਸਮੇਂ ਕੋਰੀਅਨ ਏਅਰਲਾਈਨਜ਼ ਦੇ ਜਹਾਜ਼ ਵਿੱਚ 289 ਯਾਤਰੀ ਮੌਜੂਦ ਸਨ।
ਇੰਝ ਹੋਈ ਟੱਕਰ
ਇਕ ਅਧਿਕਾਰੀ ਨੇ ਦੱਸਿਆ ਕਿ ਜਾਪਾਨ ਦੇ ਹੋਕਾਈਡੋ 'ਚ ਨਿਊ ਚਿਟੋਸ ਹਵਾਈ ਅੱਡੇ 'ਤੇ ਕੈਥੇ ਪੈਸੀਫਿਕ ਏਅਰਵੇਜ਼ ਅਤੇ ਕੋਰੀਆਈ ਏਅਰਲਾਈਨਜ਼ ਦੇ ਜਹਾਜ਼ਾਂ ਦੇ ਖੰਭ ਇਕ-ਦੂਜੇ ਨਾਲ ਟਕਰਾ ਗਏ। ਇਸ ਹਾਦਸੇ ਦਾ ਕਾਰਨ ਏਅਰਪੋਰਟ ਦੇ ਰਨਵੇ 'ਤੇ ਜਮ੍ਹਾ ਬਰਫ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਸਮਾਨ ਛੂ ਰਹੀ ਅਮਰੀਕਾ 'ਚ ਏਸ਼ੀਆਈ-ਅਮਰੀਕੀ ਵੋਟਰਾਂ ਦੀ ਗਿਣਤੀ
NEXT STORY