ਕਰਾਚੀ— ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸ਼ਨੀਵਾਰ ਨੂੰ ਇਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ ਡਿਊਟੀ 'ਤੇ ਤਾਇਨਾਤ ਦੋ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਾਨ ਗਵਾਉਣ ਵਾਲੇ ਦੋ ਪੁਲਸ ਕਰਮਚਾਰੀ ਇਕ ਪੁਲਸ ਵਾਹਨ 'ਚ ਡਿਊਟੀ 'ਤੇ ਸਨ ਜਦੋਂ ਸੜਕ ਕਿਨਾਰੇ ਰੱਖੇ ਬੰਬ ਨੂੰ ਰਿਮੋਟ ਕੰਟਰੋਲ ਦੀ ਵਰਤੋਂ ਨਾਲ ਵਿਸਫੋਟ ਕੀਤਾ ਗਿਆ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਬਲੋਚਿਸਤਾਨ ਪੁਲਸ ਨੇ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਅੱਤਵਾਦ ਵਿਰੁੱਧ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ ਹਨ।
ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 1300 ਤੋਂ ਵੱਧ ਡ੍ਰੋਨਾਂ ਅਤੇ ਰਾਕੇਟਾਂ ਨਾਲ ਕੀਤਾ ਹਮਲਾ, ਮਿਲਟਰੀ ਬੇਸ ਤਬਾਹ
NEXT STORY