ਲਾਹੌਰ-ਪਾਕਿਸਤਾਨ ਦੀ ਪੁਲਸ ਨੇ ਮੰਗਲਵਾਰ ਨੂੰ ਲਾਹੌਰ ਦੇ ਮਸ਼ਹੂਰ ਭੀੜ ਭਾੜ ਵਾਲੇ ਅਨਾਰਕਲੀ ਬਾਜ਼ਾਰ 'ਚ ਹੋਏ ਆਤਮਘਾਤੀ ਧਮਾਕੇ 'ਚ ਸ਼ਾਮਲ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਜ਼ਾਰ 'ਚ ਭਾਰਤੀ ਸਾਮਾਨ ਵੇਚਿਆ ਜਾਂਦਾ ਹੈ। ਦੱਖਣੀ-ਪੱਛਮੀ ਬਲੂਚਿਸਤਾਨ ਸੂਬੇ 'ਚ ਸਰਗਰਮ ਕਈ ਨਸਲੀ ਵਿਦਰੋਹੀ ਸੰਗਠਨਾਂ 'ਚੋਂ ਇਕ ਬਲੂਚ ਨੈਸ਼ਨਲਿਸਟ ਆਰਮੀ (ਬੀ.ਐੱਨ.ਏ.) ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ :- ਦਿੱਲੀ 'ਚ ਕੋਰੋਨਾ ਦੇ 393 ਨਵੇਂ ਮਾਮਲੇ ਆਏ ਸਾਹਮਣੇ, 2 ਹੋਰ ਲੋਕਾਂ ਦੀ ਹੋਈ ਮੌਤ
20 ਜਨਵਰੀ ਨੂੰ ਹੋਏ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 28 ਲੋਕ ਜ਼ਖਮੀ ਹੋਏ ਸਨ। ਪੰਜਾਬ ਪੁਲਸ ਦੇ ਅੱਤਵਾਦੀ ਰੋਕੂ ਵਿਭਾਗ (ਸੀ.ਟੀ.ਡੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਅਨਾਰਕਲੀ ਬਾਜ਼ਾਰ ਧਮਾਕੇ 'ਚ ਸ਼ਾਮਲ ਮੁੱਖ ਅੱਤਵਾਦੀ ਸਮੇਤ ਦੋ ਅੱਤਵਾਦੀਆਂ ਨੂੰ ਸਫ਼ਲਤਾਪੂਰਵਕ ਫੜ ਲਿਆ। ਸੀ.ਟੀ.ਡੀ. ਨੇ ਕਿਹਾ ਕਿ ਇਨ੍ਹਾਂ ਦੋਵਾਂ ਅੱਤਵਾਦੀਆਂ ਸਨਾਉੱਲਾਹ ਅਤੇ ਅਬਦੁਲ ਰਜਿੱਕ ਤੋਂ ਆਈ.ਈ.ਡੀ., ਵਿਸਫੋਟਕ, ਪ੍ਰਾਈਮਾ ਕਾਰਡ, ਰਿਮੋਟ ਕੰਟਰੋਲ ਅਤੇ ਬੈਟਰੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ :-ਅਮਰੀਕੀ ਵਫ਼ਦ ਨੇ ਚੋਣ ਕਮਿਸ਼ਨ ਦੇ ਚੋਟੀ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY