ਕਰਾਚੀ (ਭਾਸ਼ਾ): ਪਾਕਿਸਤਾਨ ਦੇ ਸਿੰਧ ਸੂਬੇ ਵਿਚ ਦੋ ਕਬਾਇਲੀ ਸਮੂਹਾਂ ਵਿਚਾਲੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ECL ਸੂਚੀ 'ਚ ਸ਼ਾਮਲ ਹੋਏ ਸ਼ਹਿਬਾਜ਼, ਪਾਰਟੀ ਨੇ ਇਮਰਾਨ 'ਤੇ ਵਿੰਨ੍ਹਿਆ ਨਿਸ਼ਾਨਾ
ਏਆਰਵਾਈ ਨਿਊਜ਼ ਨੇ ਖ਼ਬਰ ਦਿੱਤੀ ਕਿ ਸ਼ਨੀਵਾਰ ਨੂੰ ਕਾਂਧਕੋਟ ਵਿਚ ਪੁਰਾਣੀ ਦੁਸ਼ਮਣੀ ਨੂੰ ਲੈ ਕੇ ਜਗੀਰਾਨੀ ਅਤੇ ਚਾਹਰ ਕਬਾਇਲੀਆਂ ਵਿਚਾਲੇ ਗੋਲੀਬਾਰੀ ਹੋਈ। ਪੁਲਸ ਮੁਤਾਬਕ ਪੁਰਾਣੀ ਦੁਸ਼ਮਣੀ ਨੂੰ ਲੈਕੇ ਦੋ ਸਮੂਹਾਂ ਵਿਚਾਲੇ ਗੋਲੀਬਾਰੀ ਵਿਚ 9 ਲੋਕ ਮਾਰੇ ਗਏ। ਪੁਲਸ ਨੇ ਦੱਸਿਆ ਕਿ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੋਹਾਂ ਸਮੂਹਾਂ ਵਿਚਾਲੇ ਤਣਾਅ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਤਣਾਅ ਘੱਟ ਕਰਨ ਲਈ ਇਲਾਕੇ ਵਿਚ ਭਾਰੀ ਪੁਲਸ ਬਲ ਦੀ ਤਾਇਨਾਤੀ ਕੀਤੀ ਗਈ ਹੈ।
ਇਪਸਾ ਵੱਲੋਂ ਕੈਨੇਡੀਅਨ ਸ਼ਾਇਰ ਰਾਜਵੰਤ ਰਾਜ ਦਾ ਗ਼ਜ਼ਲ ਸੰਗ੍ਰਹਿ ‘ਟੁੱਟੇ ਸਿਤਾਰੇ ਚੁੱਗਦਿਆਂ’ ਲੋਕ ਅਰਪਨ
NEXT STORY