ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਟੈਕਸਾਸ ਸੂਬੇ 'ਚ ਦੋ ਪੁਰਾਣੇ ਜੰਗੀ ਜਹਾਜਾਂ ਦੇ ਆਪਸ 'ਚ ਟਕਰਾਉਣ ਦੀ ਖਬਰ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਹਾਦਸਾ ਟੈਕਸਾਸ ਦੇ ਡਲਾਸ ਸ਼ਹਿਰ ਵਿੱਚ ਇੱਕ ਏਅਰ ਸ਼ੋਅ ਦੌਰਾਨ ਵਾਪਰਿਆ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਹਾਦਸੇ 'ਚ ਕਿੰਨੇ ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ : ਦਿੱਲੀ 'ਚ ਹੁਣ ਤੱਕ 5800 ਵਾਹਨਾਂ ਦੇ ਚਲਾਨ ਕੱਟੇ, ਪ੍ਰਦੂਸ਼ਣ ਰੋਕਣ ਲਈ ਇਨ੍ਹਾਂ ਵਾਹਨਾਂ 'ਤੇ ਪਾਬੰਦੀ
ਮੌਕੇ 'ਤੇ ਮੌਜੂਦ ਐਂਥਨੀ ਮੋਂਟੋਆ ਨੇ ਦੋਵਾਂ ਜਹਾਜ਼ਾਂ ਨੂੰ ਆਪਸ 'ਚ ਟਕਰਾਉਂਦੇ ਹੋਏ ਦੇਖਿਆ। ਉਸਨੇ ਦੇਖਿਆ ਕਿ ਅਸਮਾਨ ਵਿੱਚ ਦੋ ਜਹਾਜ਼ ਟਕਰਾ ਗਏ। ਮੋਂਟੋਆ ਨੇ ਅੱਗੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਹੈਰਾਨ ਸੀ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਅਜਿਹਾ ਕੁਝ ਹੋਇਆ ਹੈ। ਉਸ ਨੇ ਕਿਹਾ ਮੈਂ ਆਪਣੇ ਦੋਸਤ ਨਾਲ ਏਅਰ ਸ਼ੋਅ 'ਤੇ ਗਿਆ ਸੀ, ਜਦੋਂ ਜਹਾਜ਼ ਟਕਰਾਏ ਤਾਂ ਚਾਰੇ ਪਾਸੇ ਹਫੜਾ-ਦਫੜੀ ਮਚ ਗਈ ਅਤੇ ਕੁਝ ਲੋਕ ਰੌਲਾ ਪਾ ਰਹੇ ਸਨ।
ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ਮੌਕੇ ਸਜਾਇਆ ਨਗਰ ਕੀਰਤਨ, 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਗੂੰਜੀ ਇਟਲੀ
ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਅਮਲੇ ਨੇ ਤੁਰੰਤ ਹਾਦਸੇ ਵਾਲੀ ਥਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਝ ਵੀਡੀਓਜ਼ 'ਚ ਦਿਖਾਇਆ ਗਿਆ ਹੈ ਕਿ ਜਹਾਜ਼ ਦਾ ਮਲਬਾ ਇਕ ਜਗ੍ਹਾ 'ਤੇ ਪਿਆ ਹੈ ਅਤੇ ਕਰਮਚਾਰੀ ਮਲਬਾ ਹਟਾ ਰਹੇ ਹਨ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਬੋਇੰਗ ਬੀ-17 ਫਲਾਇੰਗ ਫੋਰਟੈਸ ਅਤੇ ਇੱਕ ਬੇਲ ਪੀ-63 ਕਿੰਗਕੋਬਰਾ ਦੁਪਹਿਰ 1:20 ਵਜੇ (ਸਥਾਨਕ ਸਮੇਂ) ਉੱਤੇ ਟਕਰਾ ਗਏ ਅਤੇ ਹਾਦਸਾਗ੍ਰਸਤ ਹੋ ਗਏ। ਇਹ ਟੱਕਰ ਏਅਰ ਫੋਰਸ ਵਿੰਗਜ਼ ਓਵਰ ਡੱਲਾਸ ਸ਼ੋਅ ਦੌਰਾਨ ਹੋਈ।
ਪਾਕਿਸਤਾਨ 'ਚ ਪੁਲਸ ਟ੍ਰੇਨਿੰਗ ਸਕੂਲ 'ਤੇ ਅੱਤਵਾਦੀ ਹਮਲਾ, ਗੇਟ 'ਤੇ ਸੁੱਟਿਆ ਹੈਂਡ ਗ੍ਰਨੇਡ
NEXT STORY