ਦੁਬਈ: ਕਤਰ ਵਿਚ ਰਹਿਣ ਵਾਲੇ ਇਕ ਭਾਰਤੀ ਦੀ ਕਿਸਮਤ ਬੀਤੇ ਦਿਨੀਂ ਅਚਾਨਕ ਚਮਕ ਪਈ ਅਤੇ ਉਸ ਨੇ ਯੂ.ਏ.ਈ ਬਿਗ ਟਕਟ ਡ੍ਰਾਅ ਵਿਚ ਕਰੋੜਾਂ ਰੁਪਏ ਜਿੱਤੇ ਹਨ। ਕਤਰ ਵਿਚ ਰਹਿੰਦੇ ਮੰਜੂ ਅਜੀਤ ਕੁਮਾਰ ਨੇ ਯੂ.ਏ.ਈ ਬਿਗ ਟਿਕਟ ਡਰਾਅ ਵਿੱਚ 10 ਲੱਖ ਦਿਰਹਮ (2 ਕਰੋੜ, 37 ਲੱਖ ਰੁਪਏ ਤੋਂ ਵੱਧ) ਜਿੱਤੇ ਹਨ। ਕੇਰਲ ਨਾਲ ਸਬੰਧਤ 53 ਸਾਲਾ ਮੰਜੂ ਨੇ ਜਨਵਰੀ ਦੇ ਆਖਰੀ ਹਫ਼ਤਾਵਾਰੀ ਈ-ਡਰਾਅ ਵਿੱਚ ਇਹ ਇਨਾਮ ਜਿੱਤਿਆ ਹੈ। ਪੇਸ਼ੇ ਵਜੋਂ ਇੱਕ ਲੇਖਾਕਾਰ ਕੁਮਾਰ ਪਿਛਲੇ 20 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਕਤਰ ਵਿੱਚ ਰਹਿ ਰਿਹਾ ਹੈ। ਕੁਮਾਰ ਲੰਬੇ ਸਮੇਂ ਤੋਂ ਡਰਾਅ ਟਿਕਟਾਂ ਖਰੀਦ ਰਿਹਾ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਉਸਨੇ ਇੰਨਾ ਵੱਡਾ ਇਨਾਮ ਜਿੱਤਿਆ ਹੈ।
ਦਹਾਕੇ ਬਾਅਦ ਚਮਕੀ ਕਿਸਮਤ
ਗਲਫ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ ਮੰਜੂ ਕੁਮਾਰ ਨੂੰ 10 ਸਾਲ ਪਹਿਲਾਂ ਬਿਗ ਟਿਕਟ ਦਾ ਇਸ਼ਤਿਹਾਰ ਦੇਖਣ ਤੋਂ ਬਾਅਦ ਲਾਟਰੀ ਬਾਰੇ ਪਤਾ ਲੱਗਾ। ਉਹ ਪਿਛਲੇ ਦਹਾਕੇ ਤੋਂ ਲਗਾਤਾਰ ਟਿਕਟਾਂ ਖਰੀਦ ਰਿਹਾ ਹੈ। ਪਿਛਲੇ ਪੰਜ ਸਾਲਾਂ ਤੋਂ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਹਰ ਮਹੀਨੇ ਟਿਕਟਾਂ ਖਰੀਦਦਾ ਰਿਹਾ। ਮੰਜੂ ਦੱਸਦਾ ਹੈ ਕਿ ਇਸ ਵਾਰ ਉਸਨੇ ਟਿਕਟ ਇਕੱਲੀ ਖਰੀਦੀ ਸੀ ਅਤੇ ਕਿਸਮਤ ਨੇ ਉਸਦਾ ਸਾਥ ਦਿੱਤਾ। ਉਸਨੇ 10 ਲੱਖ ਦਿਰਹਾਮ ਦਾ ਇਨਾਮ ਜਿੱਤਿਆ ਹੈ। ਮੰਜੂ ਮੁਤਾਬਕ "ਉਸ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਜਿੱਤ ਚੁੱਕਾ ਹੈ।" ਉਸ ਨੂੰ ਇਹ ਇੱਕ ਸੁਪਨੇ ਵਾਂਗ ਮਹਿਸੂਸ ਹੁੰਦਾ ਹੈ। ਜਦੋਂ ਉਸ ਨੂੰ ਪਹਿਲੀ ਵਾਰ ਫ਼ੋਨ ਆਇਆ ਤਾਂ ਉਸ ਨੇ ਸੋਚਿਆ ਕਿ ਇਹ ਇੱਕ ਘਪਲਾ ਹੈ। ਜਦੋਂ ਉਹ ਅਧਿਕਾਰਤ ਵੈੱਬਸਾਈਟ 'ਤੇ ਗਿਆ, ਤਾਂ ਉਸ ਨੂੰ ਆਪਣੀ ਜਿੱਤ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸੂਚਿਤ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੀ ਫਜ਼ੀਹਤ, ਸਾਊਦੀ ਅਰਬ 'ਚ ਭੀਖ ਮੰਗਦੇ ਪਾਕਿ ਨਾਗਰਿਕ ਭੇਜੇ ਗਏ ਵਾਪਸ
ਮੰਜੂ ਕੁਮਾਰ ਦਾ ਕਹਿਣਾ ਹੈ ਕਿ ਉਹ ਇਨਾਮੀ ਰਾਸ਼ੀ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਆਪਣੇ ਮਾਪਿਆਂ ਦੀ ਮਦਦ ਲਈ ਵਰਤਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਉਨ੍ਹਾਂ ਦਾ ਮਨੋਬਲ ਵਧਾਇਆ ਹੈ। ਅਜਿਹੀ ਸਥਿਤੀ ਵਿੱਚ ਉਹ ਭਵਿੱਖ ਵਿੱਚ ਵੀ ਬਿਗ ਟਿਕਟ ਖੇਡਦਾ ਰਹੇਗਾ। ਉਸਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਨਸਾਨ ਨੂੰ ਆਪਣੀ ਕਿਸਮਤ ਅਜ਼ਮਾਉਂਦੇ ਰਹਿਣਾ ਚਾਹੀਦਾ ਹੈ ਕਿਸੇ ਦਿਨ ਤੁਹਾਡੀ ਵਾਰੀ ਜ਼ਰੂਰ ਆਵੇਗੀ।
ਬਿਗ ਟਿਕਟ ਨੇ ਫਰਵਰੀ ਮਹੀਨੇ ਲਈ 2 ਕਰੋੜ ਰੁਪਏ ਦੇ ਵੱਡੇ ਇਨਾਮ ਦਾ ਐਲਾਨ ਕੀਤਾ ਹੈ। ਨਾਲ ਹੀ 250,000 ਦਿਰਹਮ ਦੇ ਹਫਤਾਵਾਰੀ ਈ-ਡਰਾਅ ਮੁਕਾਬਲੇ ਅਤੇ ਸ਼ਾਨਦਾਰ ਕਾਰਾਂ ਜਿੱਤਣ ਦਾ ਮੌਕਾ ਵੀ ਹੈ। ਜਿਹੜੇ ਲੋਕ 1 ਤੋਂ 23 ਫਰਵਰੀ ਦੇ ਵਿਚਕਾਰ ਇੱਕ ਲੈਣ-ਦੇਣ ਵਿੱਚ ਦੋ ਤੋਂ ਵੱਧ ਨਕਦ ਟਿਕਟਾਂ ਖਰੀਦਦੇ ਹਨ, ਉਨ੍ਹਾਂ ਨੂੰ 3 ਮਾਰਚ ਨੂੰ ਲਾਈਵ ਡਰਾਅ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸ ਵਿੱਚ 20,000 ਤੋਂ ਲੈ ਕੇ 150,000 ਦਿਰਹਮ ਤੱਕ ਦੇ ਨਕਦ ਇਨਾਮ ਦਿੱਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਕਾਰਨ ਗੁੱਸੇ ਆਏ ਭਰਾਵਾਂ ਨੇ ਮਾਰ 'ਤੀ ਭੈਣ
NEXT STORY