ਜੇਹਲਮ (ਏਜੰਸੀ)- ਇੱਕ 20 ਸਾਲਾ ਕੁੜੀ ਨੂੰ ਉਸ ਦੇ ਭਰਾਵਾਂ ਨੇ ਕਥਿਤ ਤੌਰ 'ਤੇ ਟਿਕਟੋਕ ਵੀਡੀਓ ਬਣਾਉਣ ਦੇ ਦੋਸ਼ ਵਿੱਚ ਗੋਲੀ ਮਾਰ ਦਿੱਤੀ। ਏ.ਆਰ.ਵਾਈ. ਨਿਊਜ਼ ਅਨੁਸਾਰ, ਇਹ ਕਥਿਤ ਘਟਨਾ ਪਾਕਿਸਤਾਨ ਦੇ ਜੇਹਲਮ ਦੇ ਢੋਕੇ ਕੋਰੀਆਂ ਵਿੱਚ ਵਾਪਰੀ, ਜਿੱਥੇ ਗੁਆਂਢੀਆਂ ਨੇ ਪੀੜਤਾ ਵੱਲੋਂ ਵੀਡੀਓ ਬਣਾਉਣ 'ਤੇ ਇਤਰਾਜ਼ ਜਤਾਇਆ ਸੀ, ਜਿਸ ਕਾਰਨ ਪਰਿਵਾਰ ਵਿੱਚ ਟਕਰਾਅ ਹੋ ਗਿਆ।
ਇਹ ਵੀ ਪੜ੍ਹੋ: ਆਇਰਲੈਂਡ 'ਚ ਦਰੱਖਤ ਨਾਲ ਟਕਰਾਈ Indian students ਦੀ ਕਾਰ, ਹਾਦਸੇ 'ਚ 2 ਵਿਦਿਆਰਥੀਆਂ ਦੀ ਮੌਤ
ਸਥਿਤੀ ਤੋਂ ਗੁੱਸੇ ਵਿੱਚ ਆਏ ਭਰਾਵਾਂ ਨੇ ਕਥਿਤ ਤੌਰ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਭੈਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਣਖ ਖਾਤਰ ਕਤਲ (ਆਨਰ ਕਿਲਿੰਗ) ਤੋਂ ਬਾਅਦ, ਦੋਸ਼ੀ ਨੇ ਕਥਿਤ ਤੌਰ 'ਤੇ ਘਟਨਾ ਨੂੰ ਖੁਦਕੁਸ਼ੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਪਰਾਧ ਵਾਲੀ ਥਾਂ ਤੋਂ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਸਸਤੇ ਮੋਬਾਈਲ ਡਾਟਾ ਦਾ ਕਮਾਲ; ਇਸ ਮਾਮਲੇ 'ਚ ਭਾਰਤ ਨੇ ਅਮਰੀਕਾ ਨੂੰ ਛੱਡਿਆ ਪਿੱਛੇ
ਏ.ਆਰ.ਵਾਈ. ਨਿਊਜ਼ ਅਨੁਸਾਰ, ਇਸ ਤੋਂ ਘਟਨਾ ਤੋਂ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਦਾ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕਵੇਟਾ ਵਿੱਚ ਇੱਕ ਅਮਰੀਕੀ-ਪਾਕਿਸਤਾਨੀ ਦੋਹਰੀ ਨਾਗਰਿਕਤਾ ਵਾਲੀ 15 ਸਾਲਾ ਟਿੱਕਟੋਕਰ ਕੁੜੀ ਦਾ ਪਿਉ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। 15 ਸਾਲਾ ਹੀਰਾ ਦੇ ਪਿਤਾ ਆਪਣੀ ਧੀ ਦੀ TikTok 'ਤੇ ਸੋਸ਼ਲ ਮੀਡੀਆ 'ਤੇ ਮੌਜੂਦਗੀ ਤੋਂ ਗੁੱਸੇ ਵਿੱਚ ਸੀ ਅਤੇ ਉਸ ਨੇ ਨੇ ਉਸਨੂੰ ਵੀਡੀਓ ਬਣਾਉਣਾ ਬੰਦ ਕਰਨ ਦਾ ਹੁਕਮ ਦਿੱਤਾ। ਜਦੋਂ ਧੀ ਨੇ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸਨੇ ਆਪਣੀ ਧੀ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਕੈਨੇਡਾ, ਮੈਕਸੀਕੋ ਤੇ ਚੀਨ 'ਤੇ ਟੈਰਿਫ ਲਗਾਉਣ ਮਗਰੋਂ ਬੋਲੇ ਟਰੰਪ, ਅਮਰੀਕੀ ਦਰਦ ਸਹਿਣ ਲਈ ਤਿਆਰ ਰਹਿਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Trump ਨੇ ਇਸ ਦੇਸ਼ ਦੀ ਫੰਡਿੰਗ ਬੰਦ ਕਰਨ ਦੀ ਦਿੱਤੀ ਧਮਕੀ
NEXT STORY