ਦੁਬਈ: ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਤੋਂ ਭਾਰਤੀਆਂ ਲਈ ਖੁਸ਼ਖ਼ਬਰੀ ਹੈ। ਯੂ.ਏ.ਈ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਆਨ ਅਰਾਈਵਲ ਪ੍ਰੋਗਰਾਮ ਨੂੰ ਵਧਾ ਦਿੱਤਾ ਹੈ। ਹੁਣ ਇਸ ਵਿੱਚ ਛੇ ਹੋਰ ਦੇਸ਼ਾਂ ਦੇ ਵੈਧ ਵੀਜ਼ਾ, ਰਿਹਾਇਸ਼ੀ ਪਰਮਿਟ ਅਤੇ ਗ੍ਰੀਨ ਕਾਰਡ ਰੱਖਣ ਵਾਲੇ ਭਾਰਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰੋਗਰਾਮ ਨੂੰ ਇਸ ਮਹੀਨੇ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ। ਵੀਜ਼ਾ ਆਨ ਅਰਾਈਵਲ ਇੱਕ ਅਜਿਹੀ ਸਹੂਲਤ ਹੈ ਜਿਸ ਦੇ ਤਹਿਤ ਇੱਕ ਯਾਤਰੀ ਕਿਸੇ ਦੇਸ਼ ਵਿੱਚ ਦਾਖਲ ਹੋ ਸਕਦਾ ਹੈ ਭਾਵੇਂ ਉਸ ਕੋਲ ਵੀਜ਼ਾ ਨਾ ਵੀ ਹੋਵੇ। ਇਹ ਸਹੂਲਤ ਵਿਦੇਸ਼ ਯਾਤਰਾ ਨੂੰ ਆਸਾਨ ਬਣਾਉਂਦੀ ਹੈ।
ਈ.ਟੀ ਦੀ ਰਿਪੋਰਟ ਅਨੁਸਾਰ ਯੂ.ਏ.ਈ ਦੇ ਇਸ ਕਦਮ ਨਾਲ ਦੁਬਈ ਅਤੇ ਅਬੂ ਧਾਬੀ ਵਰਗੇ ਸ਼ਹਿਰਾਂ ਵਿੱਚ ਭਾਰਤੀਆਂ ਲਈ ਰਿਹਾਇਸ਼ ਅਤੇ ਰੁਜ਼ਗਾਰ ਦੇ ਮੌਕੇ ਵਧਣਗੇ। ਇਹ ਯੂ.ਏ.ਈ ਨੂੰ ਇੱਕ ਗਲੋਬਲ ਹੱਬ ਵਜੋਂ ਮਜ਼ਬੂਤ ਕਰਨ ਵਿੱਚ ਵੀ ਮਦਦ ਕਰੇਗਾ। ਯੂ.ਏ.ਈ ਵਿੱਚ ਪਹਿਲਾਂ ਇਹ ਨੀਤੀ ਸਿਰਫ਼ ਅਮਰੀਕਾ, ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਅਤੇ ਯੂ.ਕੇ ਦੇ ਵੈਧ ਦਸਤਾਵੇਜ਼ ਰੱਖਣ ਵਾਲੇ ਭਾਰਤੀ ਨਾਗਰਿਕਾਂ 'ਤੇ ਲਾਗੂ ਸੀ। ਹੁਣ ਯੂ.ਏ.ਈ ਨੇ ਇਸ ਪ੍ਰੋਗਰਾਮ ਦਾ ਵਿਸਤਾਰ ਕਰਕੇ ਛੇ ਦੇਸ਼ਾਂ- ਸਿੰਗਾਪੁਰ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਨੂੰ ਸ਼ਾਮਲ ਕਰ ਲਿਆ ਹੈ। 13 ਫਰਵਰੀ, 2025 ਤੋਂ ਉਕਤ ਸਾਰੇ ਦੇਸ਼ਾਂ ਦੇ ਵੈਧ ਦਸਤਾਵੇਜ਼ਾਂ ਵਾਲੇ ਭਾਰਤੀ ਪਾਸਪੋਰਟ ਧਾਰਕ ਯੂ.ਏ.ਈ ਵਿੱਚ ਪਹੁੰਚਣ 'ਤੇ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਨਾਲ ਇਨ੍ਹਾਂ ਦੇਸ਼ਾਂ ਵਿੱਚ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਭਾਰਤੀਆਂ ਲਈ ਯੂ.ਏ.ਈ ਦੀ ਯਾਤਰਾ ਕਰਨਾ ਆਸਾਨ ਹੋ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-Canada ਨੇ ਮਾਪਿਆਂ, ਦਾਦਾ-ਦਾਦੀ ਦੀ PR ਸਪਾਂਸਰਸ਼ਿਪ ਅਰਜ਼ੀਆਂ 'ਤੇ ਲੱਗੀ ਰੋਕ ਹਟਾਈ
ਜਾਣੋ ਵੀਜ਼ਾ ਯੋਗਤਾ ਬਾਰੇ
ਯੂ.ਏ.ਈ ਵਿੱਚ ਵੀਜ਼ਾ ਆਨ ਅਰਾਈਵਲ ਲਈ ਯੋਗ ਹੋਣ ਲਈ ਯਾਤਰੀਆਂ ਕੋਲ ਘੱਟੋ-ਘੱਟ ਛੇ ਮਹੀਨਿਆਂ ਦੀ ਵੈਧਤਾ ਵਾਲਾ ਇੱਕ ਆਮ ਪਾਸਪੋਰਟ ਹੋਣਾ ਲਾਜ਼ਮੀ ਹੈ। ਉਨ੍ਹਾਂ ਨੂੰ ਯੂ.ਏ.ਈ ਦੇ ਨਿਯਮਾਂ ਅਨੁਸਾਰ ਲਾਗੂ ਵੀਜ਼ਾ ਫੀਸਾਂ ਦਾ ਭੁਗਤਾਨ ਕਰਨਾ ਪਵੇਗਾ। ਯੂ.ਏ.ਈ ਵਿੱਚ 14 ਦਿਨਾਂ ਦੇ ਠਹਿਰਨ ਲਈ ਵੀਜ਼ਾ ਫੀਸ 100 ਦਿਰਹਮ ਹੈ। ਇਸਨੂੰ 250 ਦਿਰਹਮ ਦੀ ਲਾਗਤ ਨਾਲ 14 ਦਿਨਾਂ ਲਈ ਹੋਰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 250 ਦਿਰਹਮ ਵਿੱਚ 60 ਦਿਨਾਂ ਦਾ ਵੀਜ਼ਾ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਪਹਿਲ ਦਾ ਉਦੇਸ਼ ਭਾਰਤੀਆਂ ਲਈ ਯੂ.ਏ.ਈ ਆਉਣਾ ਆਸਾਨ ਬਣਾਉਣਾ ਹੈ। ਇਸ ਨਾਲ ਯੂ.ਏ.ਈ ਦੇ ਸੈਰ-ਸਪਾਟੇ ਅਤੇ ਆਰਥਿਕਤਾ ਨੂੰ ਵੀ ਮਦਦ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੇਲਗੱਡੀ 'ਤੇ ਅੱਤਵਾਦੀ ਹਮਲੇ ਤੋਂ ਬਾਅਦ PM ਸ਼ਰੀਫ ਨੇ ਬਲੋਚਿਸਤਾਨ ਦਾ ਕੀਤਾ ਦੌਰਾ
NEXT STORY