ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਜੰਗ ਪ੍ਰਭਾਵਿਤ ਯੂਕ੍ਰੇਨ ਦੇ ਲੋਕਾਂ ਨੂੰ ਮਨੁੱਖੀ ਆਧਾਰ 'ਤੇ ਰਾਹਤ ਪ੍ਰਦਾਨ ਕਰਨ ਲਈ ਇੱਕ ਵੱਡੀ ਪਹਿਲ ਕੀਤੀ ਹੈ। ਯੂਏਈ ਦੇ ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਸਹਿਯੋਗ ਮੰਤਰਾਲੇ ਦੇ ਅਨੁਸਾਰ ਯੂਕ੍ਰੇਨ ਦੇ ਨਾਗਰਿਕਾਂ ਨੂੰ ਅਮੀਰਾਤ ਵਿੱਚ ਰਹਿਣ ਦਾ ਪਰਮਿਟ ਦਾ ਮੌਕਾ ਦਿੱਤਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਯੂਕ੍ਰੇਨ ਦੇ ਦੂਤਘਰ ਦੇ ਅਨੁਸਾਰ ਯੂਕ੍ਰੇਨ ਦੇ ਨਾਗਰਿਕਾਂ ਨੂੰ ਦੁਬਈ ਵਿੱਚ ਤਸਜੀਲ ਸੈਂਟਰ ਦੁਆਰਾ ਇੱਕ ਸਾਲ ਦੇ ਰਿਹਾਇਸ਼ੀ ਵੀਜ਼ੇ ਦਾ ਵਿਕਲਪ ਦਿੱਤਾ ਗਿਆ ਹੈ।
ਯੂਏਈ ਸਰਕਾਰ ਮੁਤਾਬਕ ਇਹ ਵੀਜ਼ੇ 2018 ਵਿੱਚ ਪਾਸ ਕੀਤੇ ਗਏ ਮਤੇ ਦੇ ਆਧਾਰ ’ਤੇ ਦਿੱਤੇ ਜਾਣਗੇ। ਇਸ ਵਿਚ ਕਿਹਾ ਗਿਆ ਹੈ ਕਿ ਪਰੇਸ਼ਾਨ ਦੇਸ਼ ਅਤੇ ਯੁੱਧ ਖੇਤਰ ਇਕ ਸਾਲ ਦੇ ਪਰਮਿਟ ਦੇ ਅੰਦਰ ਹਨ, ਜਦੋਂ ਤੱਕ ਉਹ ਦੇਸ਼ ਵਾਪਸ ਜਾਣ ਲਈ ਤਿਆਰ ਨਹੀਂ ਹੁੰਦੇ ਉਦੋਂ ਤੱਕ ਯੂਏਈ ਉਨ੍ਹਾਂ ਦੇ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਸੁਧਾਰਨ ਲਈ ਵਚਨਬੱਧ ਹੈ।ਇੱਕ ਸਾਲ ਦੇ ਰਿਹਾਇਸ਼ੀ ਪਰਮਿਟ ਦੇ ਨਾਲ ਅੱਗੇ ਵਧਣ ਲਈ ਕੁਝ ਦਸਤਾਵੇਜ਼ ਜਮਾਂ ਕੀਤੇ ਜਾਣੇ ਹਨ। ਇਸ ਦੇ ਨਾਲ ਹੀ 3 ਹਜ਼ਾਰ ਰੁਪਏ ਦੀ ਫੀਸ ਵੀ ਅਦਾ ਕਰਨੀ ਪਵੇਗੀ। ਗੌਰਤਲਬ ਹੈ ਕਿ ਯੂਏਈ ਨੇ ਹੁਣ ਤੱਕ ਯੂਕ੍ਰੇਨ ਨੂੰ 30 ਲੱਖ ਮੀਟ੍ਰਿਕ ਟਨ ਸਹਾਇਤਾ ਸਮੱਗਰੀ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ ਅੱਜ ਤੋਂ ਰੂਸੀ ਜਹਾਜ਼ਾਂ ਲਈ ਆਪਣੀਆਂ ਬੰਦਰਗਾਹਾਂ ਕਰੇਗਾ ਬੰਦ
ਯੂਕ੍ਰੇਨੀ ਸਟੀਲ ਕਿੰਗ ਕਰਨਗੇ ਮਾਰੀਉਪੋਲ ਸ਼ਹਿਰ ਦਾ ਪੁਨਰ ਨਿਰਮਾਣ
ਯੂਕ੍ਰੇਨੀ ਅਰਬਪਤੀ ਰਿਨਾਟ ਅਖਮਿਤੋਵ ਨੇ ਰੂਸੀ ਹਮਲਿਆਂ ਨਾਲ ਤਬਾਹ ਹੋਏ ਮਾਰੀਉਪੋਲ ਸ਼ਹਿਰ ਦੇ ਪੁਨਰ ਨਿਰਮਾਣ ਦਾ ਐਲਾਨ ਕੀਤਾ ਹੈ। ਯੂਕ੍ਰੇਨ ਦੇ ਸਟੀਲ ਕਿੰਗ ਵਜੋਂ ਜਾਣੇ ਜਾਂਦੇ ਰਿਨਾਟ ਨੇ ਕਿਹਾ ਹੈ ਕਿ ਯੂਕ੍ਰੇਨ ਦੇ ਬਹਾਦਰ ਸੈਨਿਕ ਜਲਦੀ ਹੀ ਰੂਸੀ ਫ਼ੌਜਾਂ ਨੂੰ ਖਦੇੜ ਦੇਣਗੇ। ਯੂਕ੍ਰੇਨ ਫਿਰ ਖੁਸ਼ਹਾਲ ਦੇਸ਼ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ ਅੱਜ ਤੋਂ ਰੂਸੀ ਜਹਾਜ਼ਾਂ ਲਈ ਆਪਣੀਆਂ ਬੰਦਰਗਾਹਾਂ ਕਰੇਗਾ ਬੰਦ
NEXT STORY