ਆਕਲੈਂਡ— ਉਬੇਰ ਟੈਕਸੀ ਚਾਲਕ ਨਿਤਿਨ ਮਿੱਤਲ ਨੇ 2016 'ਚ ਇਕ 14 ਸਾਲ ਮੁੰਡੇ ਨੂੰ ਸਵਾਰੀ ਰੂਪ 'ਚ ਉਸ ਦੇ ਘਰ ਤੋਂ ਚੁੱਕਿਆ ਸੀ ਤੇ ਉਸ ਨੇ ਡਾਕਖਾਨੇ ਜਾ ਕੇ ਵਾਪਸ ਪਰਤਣਾ ਸੀ। ਜਦੋਂ ਉਹ ਟੈਕਸੀ 'ਚ ਗਿਆ ਸੀ ਤਾਂ ਪਿਛਲੀ ਸੀਟ 'ਤੇ ਬੈਠਾ ਸੀ ਤੇ ਵਾਪਸੀ 'ਤੇ ਟੈਕਸੀ ਚਾਲਕ ਨੇ ਅੱਗੇ ਬੈਠਣ ਲਈ ਕਿਹਾ। ਇਸ ਦੌਰਾਨ ਟੈਕਸੀ ਚਾਲਕ ਨੇ ਨਾਬਾਲਗ ਨਾਲ ਅਸ਼ਲੀਲ ਗੱਲਾਂ ਕੀਤੀਆਂ। ਜਿਨ੍ਹਾਂ 'ਚ ਨਾਬਾਲਗ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਪਰ ਕੁਝ ਹਰਕਤਾਂ 'ਚ ਉਸ ਦਾ ਸਾਥ ਦੇ ਦਿੱਤਾ। ਮਾਰਚ 2017 'ਚ ਮਿੱਤਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ੀ ਪਾਇਆ ਸੀ ਤੇ ਅਗਸਤ 2017 ਦੇ 'ਚ ਇਸ ਨੂੰ ਦੋ ਮਹੀਨੇ ਦੀ ਘਰੇਲੂ ਨਜ਼ਰਬੰਦੀ ਸਜ਼ਾ ਹੋਈ ਅਤੇ 12 ਮਹੀਨੇ ਤੱਕ ਤੀਬਰ ਨਜ਼ਰਬੰਦੀ 'ਚ ਰਹਿਣ ਲਈ ਕਿਹਾ ਗਿਆ। ਇਸ ਤੋਂ ਬਾਅਦ ਮਿੱਤਲ ਨੇ ਅਦਾਲਤ 'ਚ ਅਪੀਲ ਦਾਇਰ ਕੀਤੀ ਕਿ ਉਸ ਨੂੰ ਰਿਕਾਰਡ 'ਚ ਦੋਸ਼-ਮੁਕਤ ਰੱਖਿਆ ਜਾਵੇ, ਪਰ ਮਾਣਯੋਗ ਅਦਾਲਤ ਨੇ ਇਹ ਅਪੀਲ ਠੁਕਰਾ ਦਿੱਤੀ। ਜੱਜ ਨੇ ਮੰਨਿਆ ਕਿ ਉਕਤ ਛੇੜਛਾੜ ਦੇ ਕੇਸ ਦੌਰਾਨ ਹੋ ਸਕਦਾ ਹੈ ਕਿ ਪੀੜਤ ਨਾਬਾਲਗ ਵੀ ਅਜਿਹੀ ਕੋਈ ਇੱਛਾ ਰੱਖਦਾ ਹੋਵੇ ਪਰ ਫਿਰ ਵੀ ਟੈਕਸੀ ਚਾਲਕ ਦੋਸ਼ੀ ਹੈ। ਜੱਜ ਨੇ ਨਾਲ ਹੀ ਇਹ ਟਿੱਪਣੀ ਵੀ ਕੀਤੀ ਕਿ ਹੋ ਸਕਦਾ ਹੈ ਕਿ ਨਾਬਾਲਗ ਇਹ ਸੋਚ ਕੇ ਡਰ ਗਿਆ ਹੋਵੇ ਕਿ ਕਾਰ ਦਾ ਕੰਟਰੋਲ ਮਿੱਤਲ ਦੇ ਹੱਥ 'ਚ ਹੈ, ਜੇਕਰ ਉਸ ਨੇ ਅਸ਼ਲੀਲ ਸਰਗਰਮੀ ਲਈ ਉਸ ਨੂੰ ਮਨ੍ਹਾ ਕੀਤਾ ਤਾਂ ਉਸ ਨਾਲ ਕਿ ਹੋਵੇਗਾ। ਹੋ ਸਕਦਾ ਹੈ ਕਿ ਇਸ ਹੀ ਕਾਰਨ ਹੀ ਨਾਬਾਲਗ ਨੇ ਅਸ਼ਲੀਲ ਗਤੀਵਿਧੀ 'ਚ ਮਿੱਤਲ ਦਾ ਸਾਥ ਦਿੱਤਾ ਹੋਵੇ। ਇਸ ਤੋਂ ਬਾਅਦ ਉਕਤ ਟੈਕਸੀ ਚਾਲਕ ਦਾ ਵੀਜਾ ਰੱਦ ਕਰ ਕੇ ਉਸ ਨੂੰ ਆਪਣੇ ਦੇਸ਼ ਵਾਪਸ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਪੰਜਾਬਣ ਬਣ ਸਕਦੀ ਹੈ ਅਮਰੀਕਾ ਦੇ ਟ੍ਰੇਸੀ ਸ਼ਹਿਰ ਦੀ ਮੇਅਰ
NEXT STORY