ਸੈਨ ਫ੍ਰਾਂਸਿਸਕੋ—ਓਬਰ ਤਕਨਾਲੋਜੀ ਅਤੇ ਦਿੱਲੀ 'ਚ ਬਲਾਤਕਾਰ ਦੀ ਸ਼ਿਕਾਰ ਔਰਤ ਨੇ ਆਪਸ 'ਚ ਰਾਜ਼ੀਨਾਮਾ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸਮਝੌਤੇ ਦੀ ਸ਼ਰਤ ਨੂੰ ਹਾਲੇ ਉਜਾਗਰ ਨਹੀਂ ਕੀਤਾ ਗਿਆ। ਪੀੜਤ ਔਰਤ ਨੇ ਕੈਲੀਫੋਰਨੀਆ ਦੀ ਸੰਘੀ ਅਦਾਲਤ 'ਚ ਦਰਜ ਕਰਵਾਏ ਕੇਸ 'ਚ ਓਬਰ ਦੇ ਸਾਬਕਾ ਸੀ.ਈ.ਓ. ਟ੍ਰੇਵਿਸ ਕਲਾਨਿਕ, ਸਾਬਕਾ ਉਪ ਪ੍ਰਧਾਨ ਐਰਿਕ ਅਲੈਗਜੈਂਡਰ ਅਤੇ ਹੋਰ ਸਾਬਕਾ ਅਧਿਕਾਰੀ ਈਮਲ ਮਾਈਕਲ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਔਰਤ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਓਬਰ ਦੇ ਪ੍ਰਬੰਧਕਾਂ ਨੇ ਗਲਤ ਢੰਗ ਨਾਲ ਮੈਡੀਕਲ ਰਿਕਾਰਡ ਹਾਲਸ ਕਰਨ ਮਗਰੋਂ ਉਸ ਨੂੰ ਦੂਜਿਆਂ ਨਾਲ ਸਾਂਝਾ ਕੀਤਾ। ਪਟੀਸ਼ਨ 'ਚ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ। ਇਸ ਕੇਸ ਵੇਲੇ ਔਰਤ ਅਮਰੀਕਾ 'ਚ ਰਹਿ ਰਹੀ ਸੀ। ਦੱਸ ਦਈਏ ਕਿ ਓਬਰ ਵਿਰੁੱਧ ਇਹ ਕੇਸ ਅਜਿਹੇ ਸਮੇਂ ਸਾਹਮਣੇ ਆਇਆ ਸੀ ਜਦੋਂ ਕੰਪਨੀ ਜਿਸਮਾਨੀ ਹਮਲੇ ਅਤੇ ਦਫਤਰ 'ਚ ਔਰਤਾਂ ਨਾਲ ਪੱਖਪਾਤ ਦੇ ਦੋਸ਼ਾਂ ਨਾਲ ਨਜਿੱਠ ਰਹੀ ਸੀ। ਦਿੱਲੀ 'ਚ 2014 'ਚ ਆਪਣੇ ਨਾਲ ਹੋਏ ਬਲਾਤਕਾਰ ਦੇ ਤੁਰੰਤ ਬਾਅਦ ਵੀ ਪੀੜਤ ਔਰਤ ਨੇ ਓਬਰ 'ਤੇ ਮੁਕੱਦਮਾ ਕੀਤਾ ਸੀ। ਦੋਸ਼ੀ ਡਰਾਈਵਰ ਨੂੰ 2015 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਵੇਲੇ ਦਿੱਲੀ ਐੱਨ.ਸੀ.ਆਰ. ਦੀ ਇਕ ਨਿੱਜੀ ਕੰਪਨੀ 'ਚ ਕੰਮ ਕਰਨ ਵਾਲੀ ਇਸ ਔਰਤ ਨੇ ਪੰਜ ਦਸੰਬਰ 2014 ਦੀ ਰਾਤ ਘਰ ਜਾਣ ਲਈ ਓਬਰ ਕੈਬ ਦੀ ਸੇਵਾ ਲਈ ਸੀ। ਕੈਬ ਡਰਾਈਵਰ ਨੇ ਉਸ ਨਾਲ ਮਾਰਕੁੱਟ ਕੀਤੀ ਸੀ ਅਤੇ ਬਲਾਤਕਾਰ ਕਰਨ ਮਗਰੋਂ ਫਰਾਰ ਹੋ ਗਿਆ ਸੀ। ਘਟਨਾ ਦੇ ਦੋ ਦਿਨਾਂ ਮਗਰੋਂ ਮਥੁਰਾਂ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਡਿਜ਼ਨੀ ਦਾ ਐਗਜ਼ੀਕਿਊਟਿਵ ਬਾਲ ਸੈਕਸ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
NEXT STORY