ਲੰਡਨ — ਐਪ ਆਧਾਰਿਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਉਬੇਰ ਨੇ ਸੰਕੇਤ ਦਿੱਤੇ ਹਨ ਕਿ ਲੰਡਨ 'ਚ ਪਰਿਚਾਲਨ ਨੂੰ ਜਾਰੀ ਰੱਖਣ ਲਈ ਉਹ ਟਰਾਂਸਪੋਰਟ ਅਧਿਕਾਰੀਆਂ ਦੇ ਨਾਲ ਰਿਆਇਤਾਂ 'ਤੇ ਗੱਲਬਾਤ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੀ ਕੰਪਨੀ ਦੇ ਲਾਇਸੰਸ ਦੀ ਮਿਆਦ ਖਤਮ ਹੋ ਗਈ ਸੀ।
ਲੰਡਨ ਦੇ ਟਰਾਂਸਪੋਰਟ ਵਿਭਾਗ ਫਾਰ ਲੰਡਨ (ਟੀ. ਐੱਫ. ਐੱਲ.) ਨੇ ਪਿਛਲੇ ਹਫਤੇ ਹੀ ਐਲਾਨ ਕੀਤਾ ਸੀ ਕਿ ਸੁਰੱਖਿਆ ਚਿੰਤਾਵਾਂ ਦੇ ਚੱਲਦੇ 30 ਸਤੰਬਰ ਨੂੰ ਉਬੇਰ ਦਾ ਲਾਇਸੰਸ ਖਤਮ ਹੋਣ ਬਾਅਦ ਉਹ ਉਸ ਦੇ ਲਾਇਸੰਸ ਦਾ ਨਵੀਨੀਕਰਣ ਨਹੀਂ ਕਰੇਗਾ।
ਇਸ ਤੋਂ ਬਾਅਦ ਲਗਭਗ 6 ਲੱਖ ਤੋਂ ਜ਼ਿਆਦਾ ਲੋਕਾਂ ਨੇ ਉਬੇਰ ਨੂੰ ਬਚਾਉਣ ਲਈ ਲੰਡਨ ਦੇ ਮੇਅਰ ਸਾਦਿਕ ਖਾਨ ਤੋਂ ਗੁਹਾਰ ਲਾਈ ਅਤੇ ਇਸ ਫੈਸਲੇ ਨੂੰ ਬਦਲਣ ਲਈ ਕਿਹਾ ਸੀ। ਹਾਲਾਂਕਿ ਇਕ ਰਿਪੋਰਟ ਮੁਤਾਬਕ ਉਬੇਰ ਦੇ ਲੰਡਨ 'ਚ ਜਨਰਲ ਮੈਨੇਜਰ ਟਾਮ ਏਲਵਿਜ਼ ਨੇ ਕਿਹਾ, ''ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਸ ਨੂੰ ਠੀਕ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ। ਪਰ ਇਸ ਦੇ ਲਈ ਗੱਲਬਾਤ ਦੀ ਜ਼ਰੂਰਤ ਹੋਵੇਗੀ।''
ਟੀ. ਐੱਫ. ਐੱਲ. ਨੇ ਲਾਇਸੰਸ ਸਬੰਧੀ ਆਪਣੇ ਫੈਸਲੇ 'ਚ ਕਿਹਾ ਸੀ ਕਿ ਉਬੇਰ ਦਾ ਸੰਚਾਲਨ ਲੰਡਨ ਦੀਆਂ ਸੜਕਾਂ ਦੇ 'ਅਨੁਕੂਲ ਨਹੀਂ' ਹੈ। ਹਾਲਾਂਕਿ ਇਸ ਖਬਰ 'ਚ ਟੀ. ਐੱਫ. ਐੱਲ. ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਉਬੇਰ ਦਾ ਇਹ ਬਿਆਨ ਉਸ ਦੇ ਨਾਲ ਇਕ ਸੰਭਾਵਿਤ ਹੱਲ ਲਈ ਗੱਲਬਾਤ ਦਾ ਰਾਹ ਖੋਲ ਸਕਦਾ ਹੈ।
ਕਾਹਿਰਾ 'ਚ 'ਅਤੁਲਿਆ ਭਾਰਤ' ਮੁਹਿੰਮ ਸ਼ੁਰੂ
NEXT STORY