ਵਾਸ਼ਿੰਗਟਨ (ਬਿਊਰੋ): ਜੋਅ ਬਾਈਡੇਨ ਪ੍ਰਸ਼ਾਸਨ ਵਿਚ ਅਹਿਮ ਅਹੁਦੇ 'ਤੇ ਨਾਮਜ਼ਦ ਹੋਈ ਭਾਰਤੀ-ਅਮਰੀਕੀ ਡਿਪਲੋਮੈਟ ਉਜਰਾ ਜੇਯਾ ਨੇ ਭਾਰਤ-ਅਮਰੀਕਾ ਰਣਨੀਤਕ ਹਿੱਸੇਦਾਰੀ ਦੀ ਰੂਪਰੇਖਾ ਨੂੰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਕ ਅਮਰੀਕੀ ਸੈਨੇਟਰ ਨੇ ਇਹ ਗੱਲ ਕਹੀ। ਸੈਨੇਟਰ ਟਿਮ ਕਾਯਨੇ ਨੇ ਗੈਰ ਮਿਲਟਰੀ ਸੁਰੱਖਿਆ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਲਈ ਅੰਡਰ ਸੈਕਟਰੀ ਆਫ ਸਟੇਟ ਦੇ ਅਹੁਦੇ 'ਤੇ ਪੁਸ਼ਟੀ ਦੀ ਸੁਣਵਾਈ ਦੌਰਾਨ ਜੇਯਾ ਦੀ ਜਾਣ-ਪਛਾਣ ਕਰਵਾਉਂਦੇ ਹੋਏ ਇਹ ਗੱਲ ਕਹੀ। ਜੇਯਾ ਨੇ ਡਿਪਲੋਮੈਟ ਦੇ ਰੂਪ ਵਿਚ ਆਪਣੇ ਕਰੀਅਰ ਵਿਚ ਨਵੀਂ ਦਿੱਲੀ ਵਿਚ ਸੇਵਾਵਾਂ ਦਿੱਤੀਆਂ ਹਨ।
ਜੇਯਾ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟੰਰਪ ਦੀਆਂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ 2018 ਵਿਚ ਵਿਦੇਸ਼ ਸੇਵਾ ਛੱਡ ਦਿੱਤੀ ਸੀ। ਕਾਯਨੇ ਨੇ ਪਿਛਲੇ ਹਫ਼ਤੇ ਜੇਯਾ ਦੇ ਨਾਮ 'ਤੇ ਮੁਹਰ ਲਗਾਉਣ ਲਈ ਸੁਣਵਾਈ ਦੌਰਾਨ ਸੈਨੇਟ ਦੀ ਵਿਦੇਸ਼ ਸੰਬੰਧੀ ਕਮੇਟੀ ਦੇ ਮੈਂਬਰਾਂ ਨੂੰ ਕਿਹਾ,''ਭਾਰਤ ਵਿਚ ਉਹਨਾਂ ਨੇ ਕਰੀਬ ਇਕ ਦਹਾਕੇ ਪਹਿਲਾਂ ਇਕ ਰਣਨੀਤਕ ਹਿੱਸੇਦਾਰੀ ਦੀ ਰੂਪਰੇਖਾ ਤਿਆਰ ਕੀਤੀ ਜਿਸ ਨੂੰ ਅੱਜ ਵੀ ਦੋ ਧਿਰੀ ਸਮਰਥਨ ਪ੍ਰਾਪਤ ਹੈ। ਇਹ ਅਮਰੀਕਾ ਹਿੰਦ ਪ੍ਰਸ਼ਾਂਤ ਹਿੱਸੇਦਾਰੀ ਦੀ ਬੁਨਿਆਦ ਲਈ ਅੱਜ ਵੀ ਸਰੋਤ ਦਾ ਕੰਮ ਕਰ ਰਹੀ ਹੈ।''
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਦੇ ਫ਼ੈਸਲੇ 'ਫਾਈਵ ਆਈਜ਼ ਅਲਾਇੰਸ' ਲਈ ਬਣੇ ਚਿੰਤਾ ਦਾ ਵਿਸ਼ਾ
ਉਹਨਾਂ ਨੇ ਕਿਹਾ,''ਜੇਯਾ ਨੇ ਅਫਗਾਨਿਸਤਾਨ ਵਿਚ ਲਿੰਗੀ ਸਮਾਨਤਾ ਦਾ ਸਮਰਥਨ ਕਰਨ ਅਤੇ ਵਿਦੇਸ਼ਾਂ ਵਿਚ ਨਿਰਪੱਖ ਅਤੇ ਸੁਤੰਤਰ ਚੋਣਾਂ ਕਰਾਉਣ ਵਿਚ ਮਦਦ ਲਈ ਨਵੀਂ ਦੋ-ਪੱਖੀ ਪਹਿਲ ਕੀਤੀ। ਕਾਯਨੇ ਨੇ ਕਿਹਾ ਕਿ ਜੇਯਾ ਨੇ ਪੰਜ ਰਾਸ਼ਟਰਪਤੀਆਂ (ਤਿੰਨ ਰੀਪਬਲਿਕਨਾਂ ਅਤੇ ਦੇ ਡੈਮੋਕ੍ਰੇਟ) ਦੇ ਸ਼ਾਸਨ ਵਿਚ ਸੇਵਾਵਾਂ ਦਿੱਤੀਆਂ ਹਨ ਅਤੇ ਚਾਰ ਮਹਾਦੀਪਾਂ ਵਿਚ ਵਿਦੇਸ਼ ਸੇਵਾ ਦੀ ਅਧਿਕਾਰੀ ਦੇ ਤੌਰ 'ਤੇ 28 ਸਾਲ ਤੱਕ ਸ਼ਾਨਦਾਰ ਯੋਗਦਾਨ ਦਿੱਤਾ। ਉਹਨਾਂ ਨੇ ਦੱਸਿਆ ਕਿ ਜੇਯਾ ਮਨੁੱਖੀ ਅਧਿਕਾਰ, ਲੋਕਤੰਤਰ ਅਤੇ ਕਿਰਤ ਦੀ ਕਾਰਜਕਾਰੀ ਸਹਾਇਕ ਸਕੱਤਰ ਦੇ ਤੌਰ 'ਤੇ ਕੰਮ ਕਰ ਰਹੀ ਸੀ।
ਇਸ ਅਹੁਦੇ 'ਤੇ ਰਹਿੰਦੇ ਹੋਏ ਉਹਨਾਂ ਨੇ ਚੀਨ, ਮਿਸਰ ਅਤੇ ਬਹਿਰੀਨ ਨਾਲ ਸੰਯੁਕਤ ਰਾਸ਼ਟਰ-ਅਮਰੀਕਾ ਮਨੁੱਖੀ ਅਧਿਕਾਰ ਵਾਰਤਾ ਦੀ ਅਗਵਾਈ ਕੀਤੀ। ਕਾਯਨੇ ਨੇ ਕਿਹਾ ਕਿ ਉਹ ਭਾਰਤੀ-ਅਮਰੀਕੀ ਪ੍ਰਵਾਸੀਆਂ ਨੂੰ ਮਾਣ ਮਹਿਸੂਸ ਕਰਾਉਣ ਵਾਲੀ ਬੇਟੀ ਹੈ। ਉਹ ਅੰਡਰ ਸੈਕਟਰੀ ਆਫ ਸਟੇਟ ਦੇ ਤੌਰ 'ਤੇ ਸੇਵਾਵਾਂ ਦੇਣ ਵਾਲੀ ਪਹਿਲੀ ਏਸ਼ੀਆਈ ਅਮਰੀਕੀ ਮਹਿਲਾ ਹੋਵੇਗੀ ਅਤੇ ਮੇਰਾ ਮੰਨਣਾ ਹੈ ਕਿ ਉਹ ਇਸ ਅਹੁਦੇ 'ਤੇ ਕਾਬਿਜ਼ ਹੋਣ ਲਈ ਪੂਰੀ ਤਰਤ੍ਹਾਂ ਤਿਆਰ ਹੈ। ਜੇਯਾ ਨੇ ਸਾਂਸਦਾਂ ਨੂੰ ਦੱਸਿਆ ਕਿ ਉਹਨਾਂ ਦਾ ਦਾਦਾ ਭਾਰਤ ਵਿਚ ਆਜ਼ਾਦੀ ਘੁਲਾਟੀਆ ਸੀ।
ਪਾਕਿ ਸਰਕਾਰ ਨੇ ਟੇਕੇ ਗੋਡੇ, ਫ੍ਰਾਂਸੀਸੀ ਰਾਜਦੂਤ ਨੂੰ ਕੱਢਣ ਦਾ ਪ੍ਰਸਤਾਵ ਲਿਆਉਣ ਦਾ ਕੀਤਾ ਐਲਾਨ
NEXT STORY