ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨੇ ਯੂਕੇ ਵਿੱਚ ਕਾਰੋਬਾਰਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਇਆ ਹੈ। ਕਈ ਕਾਰੋਬਾਰ ਤਾਂ ਇਸ ਦੇ ਪ੍ਰਕੋਪ ਕਾਰਨ ਬੰਦ ਵੀ ਹੋਏ ਹਨ, ਜਿਹਨਾਂ ਵਿੱਚ ਇੱਕ ਹੋਰ ਨਾਮ ਸ਼ਾਮਿਲ ਹੋਣ ਜਾ ਰਿਹਾ ਹੈ। ਇਹ ਨਾਮ ਹੈ, ਇਕ ਸਦੀ ਤੋਂ ਵੱਧ ਯੂਕੇ ਵਿੱਚ ਸੇਵਾਵਾਂ ਦੇ ਰਹੀ ਚਾਕਲੇਟ ਕੰਪਨੀ ਥੋਰਨਟਨ। ਥੋਰਨਟਨ ਨੇ ਆਪਣੇ ਯੂਕੇ ਦੇ ਸਾਰੇ ਸਟੋਰਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ।
ਕੋਰੋਨਾ ਮਹਾਮਾਰੀ ਦੇ ਵਿਚਕਾਰ ਇਹ ਚਾਕਲੇਟ ਵਿਕਰੇਤਾ ਕੰਪਨੀ ਆਪਣੇ 60 ਸਟੋਰਾਂ ਨੂੰ ਬੰਦ ਕਰੇਗੀ, ਜਿਸ ਨਾਲ 603 ਨੌਕਰੀਆਂ ਵੀ ਪ੍ਰਭਾਵਿਤ ਹੋਣਗੀਆਂ। ਚਾਕਲੇਟ ਬਣਾਉਣ ਦੇ 110 ਸਾਲਾਂ ਬਾਅਦ, ਥੌਰਨਟਨ ਨੂੰ ਇਹ ਕਦਮ ਪੁੱਟਣਾ ਪੈ ਰਿਹਾ ਹੈ। ਕੰਪਨੀ ਅਨੁਸਾਰ ਇਸ ਨੇ ਮਹਾਮਾਰੀ ਕਾਰਨ ਆਨਲਾਈਨ ਵਿਕਰੀ ਵਿੱਚ ਵਾਧਾ ਵੇਖਿਆ ਹੈ ਅਤੇ ਇਹ ਹੁਣ ਕੰਪਨੀ ਹਿੱਸੇਦਾਰੀ ਵਜੋਂ ਕਰਿਆਨੇ ਦੀ ਸਪਲਾਈ ਦੇ ਕਾਰੋਬਾਰ ਵਿੱਚ ਨਿਵੇਸ਼ ਕਰੇਗੀ।
ਪੜ੍ਹੋ ਇਹ ਅਹਿਮ ਖਬਰ - ਕਿਮ ਜੋਂਗ ਦੀ ਭੈਣ ਵੱਲੋਂ ਅਮਰੀਕਾ ਨੂੰ ਚਿਤਾਵਨੀ, ਕਿਹਾ- 'ਚੈਨ ਨਾਲ ਸੌਣਾ ਚਾਹੁੰਦੇ ਹੋ ਤਾਂ ਵਿਵਾਦਿਤ ਕੰਮਾਂ ਤੋਂ ਰਹੋ ਦੂਰ'
ਕੰਪਨੀ ਦੇ ਰਿਟੇਲ ਨਿਰਦੇਸ਼ਕ ਐਡਮ ਗੌਡਾਰਡ ਅਨੁਸਾਰ ਕੋਰੋਨਾ ਕਾਰਨ ਪਏ ਪ੍ਰਭਾਵ ਅਤੇ ਪਿਛਲੇ ਸਾਲ ਤੋਂ ਤਾਲਾਬੰਦੀ ਪਾਬੰਦੀਆਂ ਕਾਰਨ ਕੰਪਨੀ ਚੁਣੌਤੀਆਂ ਵਾਲੇ ਹਾਲਾਤਾਂ ਵਿੱਚ ਕੰਮ ਕਰ ਰਹੀ ਹੈ। ਇਸ ਕੰਪਨੀ ਦੀ ਸਥਾਪਨਾ 1911 ਵਿੱਚ ਜੋਸਫ ਵਿਲੀਅਮ ਥਰਨਟਨ ਨੇ ਸ਼ੈਫੀਲਡ ਵਿੱਚ ਇੱਕ ਦੁਕਾਨ ਖੋਲ੍ਹ ਕੇ ਕੀਤੀ ਸੀ ਅਤੇ ਇਸ ਨੂੰ ਇਟਲੀ ਦੀ ਇੱਕ ਕੰਪਨੀ ਫਰੈਰੋ ਨੇ 2015 ਵਿੱਚ 112 ਮਿਲੀਅਨ ਪੌਂਡ ਵਿੱਚ ਖਰੀਦਿਆ ਸੀ।
ਕਿਮ ਜੋਂਗ ਦੀ ਭੈਣ ਵੱਲੋਂ ਅਮਰੀਕਾ ਨੂੰ ਚਿਤਾਵਨੀ, ਕਿਹਾ- ਵਿਵਾਦਿਤ ਕੰਮਾਂ ਤੋਂ ਰਹੋ ਦੂਰ
NEXT STORY