ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪ੍ਰੈਕਟੀਕਲ ਅਤੇ ਥਿਊਰੀ ਡ੍ਰਾਇਵਿੰਗ ਟੈਸਟ ਪ੍ਰਕਿਰਿਆ ਕੋਰੋਨਾ ਵਾਇਰਸ ਮਹਾਮਾਰੀ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਹਨਾਂ ਟੈਸਟਾਂ ਨੂੰ ਨੇਪਰੇ ਚਾੜ੍ਹਨ ਲਈ ਪੂਰੇ ਯੂਕੇ ਵਿੱਚ 420,000 ਦੇ ਲੱਗਭਗ ਪ੍ਰੀਖਿਆਰਥੀ ਕਤਾਰ ਵਿੱਚ ਹਨ। ਇਸ ਸਥਿਤੀ ਕਾਰਨ ਡ੍ਰਾਈਵਰਜ਼ ਐਂਡ ਵਹੀਕਲਜ਼ ਸਟੈਂਡਰਡ ਏਜੰਸੀ (ਡੀ ਵੀ ਐਸ ਏ) ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਕਰ ਰਹੀ ਹੈ ਅਤੇ ਵਿਭਾਗ ਵੱਲੋਂ ਮਹਾਮਾਰੀ ਦੇ ਕਾਰਨ ਹੋਏ ਬੈਕਲਾਗ ਨੂੰ ਹੱਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਦੋ ਭਾਰਤੀਆਂ ਨੂੰ ਰਿਹਾਅ ਕਰਵਾਉਣ ਲਈ ਲੋਕਾਂ ਨੇ ਦਿਖਾਈ ਤਾਕਤ, ਪੁਲਸ ਨੇ ਮੰਨੀ ਹਾਰ (ਤਸਵੀਰਾਂ)
ਇਹਨਾਂ ਪ੍ਰੀਖਿਆਵਾਂ ਲਈ ਅਪੁਆਇੰਟਮੈਂਟ ਦੀ ਘਾਟ ਵੀ ਲੰਬੇ ਇੰਤਜ਼ਾਰ ਦਾ ਸਾਹਮਣਾ ਕਰਨ ਲਈ ਵਧੇਰੇ ਦਬਾਅ ਵਧਾ ਰਹੀ ਹੈ। ਡੀ ਵੀ ਐਸ ਏ ਅਨੁਸਾਰ ਸੰਸਥਾ ਵਧੇਰੇ ਜਾਂਚਕਰਤਾਵਾਂ ਨੂੰ ਸਿਖਲਾਈ ਦੇ ਰਿਹਾ ਹੈ ਅਤੇ ਇਸ ਬੈਕਲਾਗ ਨੂੰ ਸੌਖਾ ਕਰਨ ਲਈ ਹਫ਼ਤੇ ਦੇ ਅਖੀਰ ਅਤੇ ਘੰਟਿਆਂ ਤੋਂ ਵਧੇਰੇ ਸਲੌਟ ਉਪਲੱਬਧ ਕਰਵਾ ਰਿਹਾ ਹੈ। ਇਸ ਸੰਬੰਧ ਵਿੱਚ ਐਬਰਡੀਨ ਦੀ ਰਹਿਣ ਵਾਲੀ ਜੈਮੀ ਪਾਵੇਲ ਨੇ ਮਾਰਚ 2020 ਵਿੱਚ ਆਪਣੇ 17 ਵੇਂ ਜਨਮ ਦਿਨ ਤੋਂ ਥੋੜ੍ਹੀ ਦੇਰ ਬਾਅਦ ਲੈਸਨ ਲੈਣ ਦੀ ਸ਼ੁਰੂਆਤ ਕੀਤੀ ਸੀ ਪਰ ਇੱਕ ਹਫ਼ਤੇ ਬਾਅਦ ਹੀ ਦੇਸ਼ ਵਿੱਚ ਤਾਲਾਬੰਦੀ ਹੋ ਗਈ ਸੀ। ਇੰਨਾ ਹੀ ਨਹੀਂ ਇਸ ਸਾਲ ਦੀ ਸ਼ੁਰੂਆਤ ਦੇ ਦੌਰਾਨ ਵੀ ਤਾਲਾਬੰਦੀ ਕਰਕੇ ਟੈਸਟ ਰੱਦ ਕਰ ਦਿੱਤਾ ਗਿਆ ਸੀ। ਅਜਿਹੇ ਹੀ ਲੱਖਾਂ ਹੋਰ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ।
ਬ੍ਰਿਟੇਨ 'ਚ ਮਿਲਿਆ ਇਨਸਾਨ ਦੇ ਬੱਚੇ ਜਿੱਡਾ ਵੱਡਾ 'ਡੱਡੂ'
NEXT STORY