ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪਿਛਲੇ ਸਾਲ ਦੌਰਾਨ 5 ਮਿਲੀਅਨ ਤੋਂ ਵੱਧ ਲੋਕਾਂ ਨੂੰ ਗੁਆਚਣ ਜਾਂ ਚੋਰੀ ਹੋਣ ਕਾਰਨ ਉਹਨਾਂ ਦੀ ਡਾਕ, ਪਾਰਸਲ ਨਹੀਂ ਮਿਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਚੈਰਿਟੀ 'ਸਿਟੀਜ਼ਨਸ ਐਡਵਾਈਸ' ਨੇ ਸਰਕਾਰ ਨੂੰ ਉਨ੍ਹਾਂ ਕੰਪਨੀਆਂ 'ਤੇ ਜੁਰਮਾਨਾ ਲਗਾਉਣ ਦੀ ਮੰਗ ਕੀਤੀ ਹੈ ਜੋ ਇਸ ਸੈਕਟਰ ਵਿੱਚ ਪਾਰਸਲਾਂ ਦੀ ਸਪੁਰਦਗੀ ਨੂੰ ਸੰਜੀਦਗੀ ਨਾਲ ਨੇਪਰੇ ਨਹੀਂ ਚਾੜ੍ਹਦੀਆਂ ਹਨ। ਮੌਜੂਦਾ ਸਮੇਂ ਸਿਰਫ ਰਾਇਲ ਮੇਲ ਨੂੰ ਮਾੜੀ ਸੇਵਾ ਲਈ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਚੈਰਿਟੀ ਅਨੁਸਾਰ ਇਹ ਜੁਰਮਾਨੇ ਸਾਰੀਆਂ ਕੰਪਨੀਆਂ ਨੂੰ ਹੋਣੇ ਚਾਹੀਦੇ ਹਨ।
ਇਸ ਬਾਰੇ ਸਰਵੇਖਣਾਂ ਤੋਂ ਪਤਾ ਚੱਲਿਆ ਹੈ ਕਿ ਪਿਛਲੇ 12 ਮਹੀਨਿਆਂ ਦੌਰਾਨ ਹਰੇਕ ਮਿੰਟ ਵਿੱਚ 10 ਪਾਰਸਲ ਗੁੰਮ ਜਾਂ ਚੋਰੀ ਹੋਏ ਹਨ। ਸਿਟੀਜ਼ਨਸ ਐਡਵਾਈਸ ਅਨੁਸਾਰ ਪਾਰਸਲ ਡਿਲੀਵਰੀ ਕਰਨ ਸਮੇਂ ਘਰ ਵਿੱਚ ਕਿਸੇ ਦੇ ਮੌਜੂਦ ਨਾ ਹੋਣ ਕਾਰਨ, ਥੋੜ੍ਹਾ ਸਮਾਂ ਉਡੀਕ ਕਰਨ ਦੀ ਬਜਾਏ ਜ਼ਿਆਦਾਤਰ ਪਾਰਸਲ ਦਰਵਾਜਿਆਂ ਜਾਂ ਬਿਨ ਆਦਿ 'ਚ ਛੱਡੇ ਜਾਂਦੇ ਹਨ। ਜਿਸ ਕਾਰਨ ਕਈ ਵਾਰ ਇਹ ਗੁਆਚ ਜਾਂ ਚੋਰੀ ਹੋ ਜਾਂਦੇ ਹਨ। ਕੰਪਨੀਆਂ ਦੁਆਰਾ ਪਾਰਸਲ ਡਿਲੀਵਰ ਕਰਨ ਦੀ ਸਰਵਿਸ ਬਹੁਤ ਮਾੜੀ ਹੈ ਅਤੇ ਇਸ ਸਬੰਧੀ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ- 1 ਅਗਸਤ ਤੋਂ ਵਿਦੇਸ਼ੀ ਸੈਲਾਨੀ ਜਾ ਸਕਣਗੇ ਸਾਊਦੀ ਅਰਬ, ਹੋਣਗੀਆਂ ਇਹ ਸ਼ਰਤਾਂ
ਪਿਛਲੇ ਸਾਲ ਨਵੰਬਰ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਸ ਸੈਕਟਰ ਬਾਰੇ ਸ਼ਿਕਾਇਤਾਂ ਵਿੱਚ ਤਿੰਨ ਗੁਣਾ ਦਾ ਵਾਧਾ ਦਰਜ ਕੀਤਾ ਗਿਆ। ਸਿਟੀਜ਼ਨਸ ਐਡਵਾਈਸ ਅਨੁਸਾਰ ਓਫਕਾਮ ਨੂੰ ਸਾਰੀਆਂ ਡਿਲਿਵਰੀ ਫਰਮਾਂ ਨੂੰ ਜ਼ੁਰਮਾਨੇ ਕਰਨ ਦੀ ਸ਼ਕਤੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਪਾਰਸਲ ਸੁਰੱਖਿਅਤ ਰੱਖਣ ਲਈ ਢੁੱਕਵੇਂ ਹੱਲ ਕਰਦੀਆਂ ਹਨ।
ਸਕਾਟਲੈਂਡ ਦੇ ਸਿਹਤ ਸਕੱਤਰ ਨੇ ਕੀਤਾ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ
NEXT STORY