ਲੰਡਨ — ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਇਕ ਨਹਿਰ 'ਚੋਂ ਭਾਰਤੀ ਮੂਲ ਦੇ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ, ਜੋ ਪਿਛਲੇ ਕਈ ਹਫਤਿਆਂ ਤੋਂ ਲਾਪਤਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਮੂਲ ਦੇ ਇਸ ਵਿਅਕਤੀ ਨੂੰ ਆਖਰੀ ਵਾਰ 10 ਨਵੰਬਰ ਨੂੰ ਲੀਸੇਸਟਰ ਦੇ ਬੇਲਗ੍ਰੋਵ ਰੋਡ ਕੋਲ ਘੁੰਮਦੇ ਹੋਏ ਦੇਖਿਆ ਗਿਆ ਸੀ। ਲੀਸੇਸਟਰ ਸ਼ਾਇਰ ਪੁਲਸ ਨੇ ਦੱਸਿਆ ਕਿ ਉਹ ਇਸ ਮੌਤ ਨੂੰ ਸ਼ੱਕੀ ਦੇ ਤੌਰ 'ਤੇ ਨਹੀਂ ਦੇਖ ਰਹੇ ਹਨ।
ਲੀਸੇਸਟਰ ਪੁਲਸ ਨੇ ਇਕ ਬਿਆਨ 'ਚ ਆਖਿਆ ਕਿ ਵਿਅਕਤੀ ਦੀ ਪਛਾਣ 48 ਸਾਲਾ ਪਰੇਸ਼ ਦੇ ਤੌਰ 'ਤੇ ਕੀਤੀ ਗਈ ਹੈ, ਜਿਸ ਨੂੰ ਆਖਰੀ ਵਾਰ 10 ਨਵੰਬਰ (ਸ਼ਨੀਵਾਰ) ਸ਼ਾਮ ਨੂੰ ਦੇਖਿਆ ਗਿਆ ਸੀ, ਜਦੋਂ ਉਹ ਆਪਣੇ ਘਰ ਤੋਂ ਬਾਹਰ ਨਿਕਲਿਆ ਸੀ। ਲਾਸ਼ ਦਾ ਪੋਸਟਮਾਟਮ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਪਟੇਲ ਦੀ ਪਰਿਵਾਰ ਨੇ ਉਸ ਦੀ ਬਹੁਤ ਭਾਲ ਕੀਤੀ ਅਤੇ ਉਸ ਦੀ ਪਤਨੀ ਕਲਪਨਾ ਨੇ ਇਕ ਵੀਡੀਓ ਸੰਦੇਸ਼ 'ਚ ਆਪਣੇ ਪਤੀ ਤੋਂ ਘਰ ਪਰਤਣ ਦੀ ਅਪੀਲ ਕੀਤੀ ਸੀ।
ਅਰਜਨਟੀਨਾ ਦੇ ਰਾਸ਼ਟਰਪਤੀ ਵਲੋਂ ਮੋਦੀ ਦਾ ਕੀਤਾ ਗਿਆ ਨਿੱਘਾ ਸਵਾਗਤ
NEXT STORY