ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਸਕੂਲਾਂ ਦੇ ਸਬੰਧ ’ਚ ਇੱਕ ਰਾਸ਼ਟਰੀ ਸਰਵੇਖਣ ਅਨੁਸਾਰ ਇੰਗਲੈਂਡ ਦੇ ਜ਼ਿਆਦਾਤਰ ਸਕੂਲਾਂ ਨੂੰ ਮੁਰੰਮਤ ਦੀ ਜ਼ਰੂਰਤ ਹੈ ਅਤੇ ਇਸ ਲਈ ਸਕੂਲ 11 ਬਿਲੀਅਨ ਪੌਂਡ ਤੋਂ ਵੱਧ ਦੇ ਬਿੱਲ ਦਾ ਸਾਹਮਣਾ ਕਰ ਰਹੇ ਹਨ, ਜੋ ਪਿਛਲੇ ਅਨੁਮਾਨਾਂ ਨਾਲੋਂ ਦੁੱਗਣੇ ਹਨ। ਇਸ ਸਰਵੇਖਣ ਵਿੱਚ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਸਕੂਲਾਂ ਦੀਆਂ ਖਰਾਬ ਹੋਈਆਂ ਇਮਾਰਤਾਂ ਅਤੇ ਲੀਕੇਜ ਸਮੱਸਿਆਵਾਂ ਬਾਰੇ ਸ਼ਿਕਾਇਤਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਤਹਿਤ ਕਈ ਸਕੂਲਾਂ ਵਿੱਚ ਬਹੁਤ ਪੁਰਾਣੇ ਕੈਬਿਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸਰਵੇਖਣ ਵਿੱਚ 'ਡਿਪਾਰਟਮੈਂਟ ਫਾਰ ਐਜੂਕੇਸ਼ਨ' (ਡੀ. ਐੱਫ. ਈ.) ਨੇ ਸਕੂਲ ਦੀਆਂ ਇਮਾਰਤਾਂ ’ਚ ਅੱਗ ਦੀ ਸੁਰੱਖਿਆ ਬਾਰੇ ਵੀ ਸਲਾਹ-ਮਸ਼ਵਰਾ ਕੀਤਾ ਹੈ। ਸਕੂਲਾਂ ਦੀ ਮੁਰੰਮਤ ਦਾ ਸਰਵੇਖਣ, ਜੋ 2017 ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿੱਚ ਤਕਰੀਬਨ 22,000 ਸਕੂਲਾਂ ਦਾ ਦੌਰਾ ਕੀਤਾ ਗਿਆ ਹੈ। ਇਸ ਦਾ ਅੰਤਿਮ ਪ੍ਰਕਾਸ਼ਨ ਇਸ ਸਾਲ ਦੇ ਅੰਤ ’ਚ ਵਿਆਪਕ ਖਰਚਿਆਂ ਦੀ ਸਮੀਖਿਆ ’ਚ ਖਜ਼ਾਨੇ ਤੋਂ ਮੁਰੰਮਤ ਲਈ ਵਧੇਰੇ ਫੰਡ ਦੇਣ ਲਈ ਡੀ. ਐੱਫ. ਈ. ਦੁਆਰਾ ਇੱਕ ਕੋਸ਼ਿਸ਼ ਦਾ ਹਿੱਸਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ : ਕੋਰੋਨਾ ਵੈਕਸੀਨ ਦੀ ਇਕ Dose ਨੇ ਲੜਕੀ ਨੂੰ ਰਾਤੋ-ਰਾਤ ਬਣਾਇਆ ਕਰੋੜਪਤੀ
ਇਸ ਰਿਪੋਰਟ ਅਨੁਸਾਰ ਸਾਰੇ ਕੰਮਾਂ ਦੀ ਮੁਰੰਮਤ ਜਾਂ ਤਬਦੀਲੀ ਲਈ ਕੀਮਤ 11.4 ਬਿਲੀਅਨ ਪੌਂਡ ਹੋਵੇਗੀ, ਜਦਕਿ ਨੈਸ਼ਨਲ ਆਡਿਟ ਦਫ਼ਤਰ ਦੀ 2017 ਦੀ ਇੱਕ ਰਿਪੋਰਟ ਅਨੁਸਾਰ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਲਈ 6.7 ਬਿਲੀਅਨ ਪੌਂਡ ਖ਼ਰਚ ਖਰਚ ਦਾ ਅਨੁਮਾਨ ਸੀ। ਇਸ ਨਵੇਂ ਸਰਵੇਖਣ ਅਨੁਸਾਰ ਇਕੱਲੀ ਬਿਜਲੀ ਅਤੇ ਆਈ. ਟੀ. ਦੀ ਮੁਰੰਮਤ ਲਈ 2.5 ਬਿਲੀਅਨ ਪੌਂਡ, ਬਾਇਲਰ ਅਤੇ ਏਅਰਕੰਡੀਸ਼ਨਰ ਦੀ ਮੁਰੰਮਤ ਲਈ 2 ਬਿਲੀਅਨ ਪੌਂਡ ਅਤੇ ਛੱਤਾਂ, ਖਿੜਕੀਆਂ ਅਤੇ ਕੰਧਾਂ ਨੂੰ ਲਈ 1.5 ਬਿਲੀਅਨ ਪੌਂਡ ਦੀ ਜ਼ਰੂਰਤ ਹੈ। ਡੀ. ਐੱਫ. ਈ. ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਨਵਾਂ 10 ਸਾਲਾ ਸਕੂਲ ਪੁਨਰ ਨਿਰਮਾਣ ਪ੍ਰੋਗਰਾਮ, 500 ਸਕੂਲਾਂ ਨੂੰ ਬਦਲ ਦੇਵੇਗਾ। ਸੰਸਥਾ ਦੁਆਰਾ 2015 ਤੋਂ ਸਕੂਲ ਇਮਾਰਤਾਂ ਦੀ ਮੁਰੰਮਤ ਲਈ 11.3 ਬਿਲੀਅਨ ਪੌਂਡ ਦਾ ਨਿਵੇਸ਼ ਕੀਤਾ ਗਿਆ ਹੈ, ਜਿਸ ’ਚ ਇਕੱਲੇ 2021-22 ’ਚ 1.8 ਬਿਲੀਅਨ ਪੌਂਡ ਸ਼ਾਮਿਲ ਹਨ।
ਸ਼ਾਨਦਾਰ! ਕੈਨੇਡਾ 'ਚ ਸਿੱਖ ਵਿਦਿਆਰਥੀ ਨੇ ਜਿੱਤੀ 60 ਲੱਖ ਦੀ ਸਕਾਲਰਸ਼ਿਪ
NEXT STORY