ਲੰਡਨ (ਬਿਊਰੋ)— ਬ੍ਰਿਟੇਨ ਵਿਚ ਥੈਰੇਸਾ ਮੇਅ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਆਪਣੇ ਆਖਰੀ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕੀਤਾ। ਇਸ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਸਹਿਯੋਗ ਅਤੇ ਸਮਝੌਤੇ ਦਾ ਸੰਦੇਸ਼ ਦਿੱਤਾ। ਟਰੰਪ ਤਿੰਨ ਦਿਨ ਦੇ ਰਾਜਕੀ ਦੌਰੇ 'ਤੇ ਬ੍ਰਿਟੇਨ ਆਏ ਹੋਏ ਹਨ।
ਮੇਅ ਨੇ ਟਰੰਪ ਨਾਲ ਡਾਊਨਿੰਗ ਸਟ੍ਰੀਟ ਵਿਚ ਦੋ-ਪੱਖੀ ਗੱਲਬਾਤ ਦੇ ਬਾਅਦ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ (ਐੱਫ.ਸੀ.ਓ.) ਵਿਚ ਸੰਯੁਕਤ ਪੱਤਰਕਾਰ ਸੰਮੇਲਨ ਦੌਰਾਨ ਕਿਹਾ,''ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਹਨ ਉਨ੍ਹਾਂ ਦਾ ਸਾਹਮਣਾ ਕਰਨ ਲਈ ਸਾਡੇ ਵਿਚ ਕਦੇ-ਕਦੇ ਮਤਭੇਦ ਹੋ ਸਕਦਾ ਹੈ। ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਸਹਿਯੋਗ ਅਤੇ ਸਮਝੌਤਾ ਮਜ਼ਬੂਤ ਸੰਬੰਧਾਂ ਦਾ ਆਧਾਰ ਹੈ ਅਤੇ ਵਿਸ਼ੇਸ਼ ਸੰਬੰਧਾਂ ਦੇ ਮਾਮਲਿਆਂ ਵਿਚ ਇਹ ਹੋਰ ਜ਼ਿਆਦਾ ਸਹੀ ਹੈ।''
ਮੇਅ ਨੇ ਕਿਹਾ,''ਅੱਜ ਅਸੀਂ ਖੇਤਰ ਵਿਚ ਅਸਥਿਰਤਾ ਪੈਦਾ ਕਰਨ ਦੀਆਂ ਈਰਾਨ ਦੀਆਂ ਗਤੀਵਿਧੀਆਂ ਦਾ ਹੱਲ ਕਰਨ ਅਤੇ ਤੇਹਰਾਨ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ ਇਸ ਗੱਲ ਨੂੰ ਯਕੀਨੀ ਕਰਨ ਲਈ ਦੋਹਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੇ ਮਹੱਤਵ 'ਤੇ ਮੁੜ ਚਰਚਾ ਕੀਤੀ। ਭਾਵੇਂਕਿ ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਇਸ ਨੂੰ ਹਾਸਿਲ ਕਰਨ ਦੇ ਸਾਡੇ ਸਾਧਨ ਵੱਖਰੇ ਹਨ। ਬ੍ਰਿਟੇਨ ਪਰਮਾਣੂ ਸਮਝੌਤੇ ਦੇ ਨਾਲ ਖੜ੍ਹਾ ਹੈ। ਇਹ ਸਪੱਸ਼ਟ ਹੈ ਕਿ ਅਸੀਂ ਦੋਵੇਂ ਇਕ ਹੀ ਟੀਚੇ ਤੱਕ ਪਹੁੰਚਣਾ ਚਾਹੁੰਦੇ ਹਾਂ।'' ਮੇਅ ਨੇ ਟਰੰਪ ਦੀ ਈਰਾਨ ਨਾਲ ਪਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਬਾਹਰ ਕੱਢਣ ਦੇ ਬਾਰੇ ਵਿਚ ਇਹ ਗੱਲ ਕਹੀ।
ਮੇਅ ਨੇ ਅਤੀਤ ਵਿਚ ਅਮਰੀਕੀ ਰਾਸ਼ਟਰਪਤੀ ਦੀਆਂ ਨਕਰਾਤਮਕ ਟਿੱਪਣੀਆਂ ਨੂੰ ਆਕਰਿਸ਼ਤ ਕਰਨ ਵਲੇ ਕੁਝ ਹੋਰ ਮੁੱਦਿਆਂ ਦੇ ਬਾਰੇ ਵਿਚ ਪੈਰਿਸ ਸਮਝੌਤੇ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਦਾ ਮਹੱਤਵਪੂਣ ਆਧਾਰ ਦੱਸਿਆ ਅਤੇ ਚੀਨ ਦੇ ਆਰਥਿਕ ਮਹੱਤਵ 'ਤੇ ਵੀ ਜ਼ੋਰ ਦਿੱਤਾ।
ਮਾਊਂਟ ਐਵਰੈਸਟ ਪਰਬਤੀ ਚੋਟੀ ਪ੍ਰਦੂਸ਼ਣ ਤੇ ਗਰਮੀ ਦੀ ਚਪੇਟ 'ਚ
NEXT STORY