ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਪਿਛਲੇ ਕੁਝ ਦਿਨਾਂ ਤੋਂ ਯੂਕੇ ਭਰ ਵਿੱਚ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਤ੍ਰਾਹ ਕੱਢਿਆ ਹੋਇਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਆਪਣਾ ਬਚਾਅ ਕਰਨ ਦੀਆਂ ਬੇਨਤੀਆਂ ਨਿਰੰਤਰ ਕੀਤੀਆਂ ਜਾ ਰਹੀਆਂ ਹਨ। ਇਸ ਭਿਆਨਕ ਗਰਮੀ ਦੇ ਮਾਹੌਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਵੀ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਮੰਗਲਵਾਰ ਨੂੰ ਤਾਪਮਾਨ 40 ਡਿਗਰੀ ਨੂੰ ਪਾਰ ਕਰਨਾ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ ਤੇ ਤਾਪਮਾਨ ਵਾਧੇ ਕਾਰਨ ਦਰਜਨ ਤੋਂ ਵਧੇਰੇ ਥਾਂਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਲੰਡਨ ਦੇ ਸਾਹ ਸੂਤੀ ਰੱਖੇ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ 'ਪਿਘਲਿਆ ਰਨਵੇਅ', ਉਡਾਣਾਂ ਰੱਦ ਅਤੇ ਤਾਪਮਾਨ ਵਧਣ ਦਾ ਐਲਰਟ
ਲੰਡਨ ਫਾਇਰ ਬ੍ਰਿਗੇਡ ਲਈ ਕੱਲ੍ਹ ਦਾ ਦਿਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਤੱਕ ਦਾ ਵਧੇਰੇ ਰੁਝੇਵੇਂ ਭਰਿਆ ਦਿਨ ਰਿਹਾ। ਇੱਕ ਦਿਨ ਵਿੱਚ ਲੰਡਨ ਫਾਇਰ ਬ੍ਰਿਗੇਡ ਨੂੰ 2600 ਐਮਰਜੈਂਸੀ ਕਾਲਾਂ ਆਈਆਂ ਸਨ। ਜਦਕਿ ਆਮ ਦਿਨਾਂ ਵਿੱਚ ਇਹ ਔਸਤ 350 ਤੱਕ ਹੁੰਦੀਆਂ ਹਨ। ਅੱਗ ਬੁਝਾਊ ਅਮਲੇ ਦੇ 16 ਕਾਮੇ ਜ਼ਖਮੀ ਵੀ ਹੋਏ, ਜਿਹਨਾਂ 'ਚੋਂ 2 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹਨਾਂ ਅਗਜਨੀ ਦੀਆਂ ਘਟਨਾਵਾਂ ਦੌਰਾਨ 41 ਜਾਇਦਾਦਾਂ ਨੁਕਸਾਨੀਆਂ ਗਈਆਂ ਹਨ।
ਇਟਲੀ 'ਚ ਕੋਰੋਨਾ ਵਿਸਫੋਟ, 1 ਲੱਖ ਤੋਂ ਵਧੇਰੇ ਨਵੇਂ ਕੇਸਾਂ ਦੀ ਪੁਸ਼ਟੀ
NEXT STORY