ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਅਤੇ ਮੌਤਾਂ ਨੂੰ ਕਾਬੂ ਕਰਨ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਇਸ ਮਹਾਮਰੀ ਨੂੰ ਕਾਬੂ ਕਰਨ ਲਈ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਅਧੀਨ ਦੇਸ਼ ਵਾਸੀਆਂ ਨੂੰ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ।
ਯੂ. ਕੇ. ਵਿਚ ਮੰਗਲਵਾਰ ਦੇ ਦਿਨ 3,43,000 ਲੋਕਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ, ਜਿਸ ਦੇ ਨਾਲ ਐੱਨ. ਐੱਚ. ਐੱਸ. ਨੇ ਫਰਵਰੀ ਦੇ ਅੱਧ ਤੱਕ 15 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਦੀ ਉਮੀਦ ਕੀਤੀ ਹੈ, ਜਦਕਿ ਇਸ ਟੀਚੇ ਨੂੰ ਪੂਰਾ ਕਰਨ ਲਈ 25 ਦਿਨਾਂ ਲਈ ਲਗਭਗ 4 ਲੱਖ ਲੋਕਾਂ ਦੇ ਟੀਕਾਕਰਨ ਦੀ ਜ਼ਰੂਰਤ ਹੋਵੇਗੀ।
ਇਸ ਸੰਬੰਧ ਵਿਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਸਰਕਾਰ ਨੂੰ ਟੀਕੇ ਲਗਾਉਣ ਦੀ ਰਫ਼ਤਾਰ ਨੂੰ ਇਕ ਦਿਨ ਵਿਚ 6 ਲੱਖ ਤੱਕ ਕਰਨ ਦੀ ਮੰਗ ਕੀਤੀ ਹੈ। ਯੂ. ਕੇ. ਵਿਚ ਕੁੱਲ 4.6 ਮਿਲੀਅਨ ਲੋਕਾਂ ਨੂੰ ਫਾਈਜ਼ਰ / ਬਾਇਓਨਟੈਕ ਜਾਂ ਆਕਸਫੋਰਡ / ਐਸਟ੍ਰਾਜ਼ੇਨੇਕਾ ਟੀਕਿਆਂ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ, ਜਿਸ ਵਿਚ ਕੇਅਰ ਹੋਮ ਨਿਵਾਸੀ, ਐੱਨ. ਐੱਚ. ਐੱਸ. ਕਾਮੇ ਅਤੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨਾਲ ਗੰਭੀਰ ਸਿਹਤ ਸਮੱਸਿਆਵਾਂ ਵਾਲੇ ਮਰੀਜ਼ ਸ਼ਾਮਲ ਹਨ। ਟੀਕਾਕਰਨ ਲਈ ਵੱਡੀ ਗਿਣਤੀ ਵਿਚ ਟੀਕਾਕਰਨ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿਚ ਸਿਨੇਮਾ ਘਰ, ਮਸਜਿਦ ਅਤੇ ਕ੍ਰਿਕਟ ਕਲੱਬ ਆਦਿ ਟੀਕਾਕਰਨ ਕੇਂਦਰਾਂ ਵਿਚ ਤਬਦੀਲ ਕੀਤੇ ਜਾਣ ਵਾਲੇ ਨਵੇਂ ਕੇਂਦਰ ਹਨ ਜਦਕਿ ਅਗਲੇ ਹਫ਼ਤੇ ਤੱਕ 67 ਕੈਮਿਸਟ ਵੀ ਟੀਕਾ ਲਗਾਉਣ ਲਈ ਆਪਣਾ ਯੋਗਦਾਨ ਪਾਉਣਗੇ।
ਸਕਾਟਲੈਂਡ 'ਚ ਛਾਪੇਮਾਰੀ ਦੌਰਾਨ ਪੁਲਸ ਨੇ ਜ਼ਬਤ ਕੀਤੀਆਂ ਨਸ਼ੀਲੀਆਂ ਗੋਲੀਆਂ
NEXT STORY