ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਇਸ ਸਾਲ ਕੋਰੋਨਾ ਮਹਾਂਮਾਰੀ ਦੌਰਾਨ ਕੈਂਸਰ ਦੀ ਜਾਂਚ ਅਤੇ ਇਲਾਜ ਵਿਚ ਦੇਰੀ ਹੋਣ ਨਾਲ ਅਗਲੇ 12 ਮਹੀਨਿਆਂ ਵਿਚ 35,000 ਤੋਂ ਵੱਧ ਮੌਤਾਂ ਹੋ ਸਕਦੀਆਂ ਹਨ।
ਖੋਜ ਵਿਚ ਪਾਇਆ ਗਿਆ ਹੈ ਕਿ ਲਗਭਗ 20 ਲੱਖ ਰੁਟੀਨ ਬ੍ਰੈਸਟ, ਬੱਚੇਦਾਨੀ ਅਤੇ ਹੋਰ ਤਰ੍ਹਾਂ ਦੇ ਕੈਂਸਰ ਦੀ ਸਕ੍ਰੀਨਿੰਗ ਸਾਰੇ ਸੰਕਟ ਦੌਰਾਨ ਖੁੰਝ ਗਈ ਹੋ ਸਕਦੀ ਹੈ ਅਤੇ ਆਪਰੇਸ਼ਨਾਂ ਨੂੰ ਦੇਰੀ ਜਾਂ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਹੈਲਥ ਕੇਅਰ ਰਿਸਰਚ ਹੱਬ (ਐੱਚ. ਡੀ. ਆਰ. ਯੂ. ਕੇ.) ਵਲੋਂ ਕੈਂਸਰ ਦੇ ਅਧਿਐਨ ਨੇ ਹਸਪਤਾਲਾਂ ਦੇ 8 ਟਰੱਸਟਾਂ ਦੇ ਅੰਕੜਿਆਂ ਦੀ ਜਾਂਚ ਕੀਤੀ ਅਤੇ ਇਹ ਨਤੀਜੇ ਸਾਂਝੇ ਕੀਤੇ। ਇਸ ਸੰਬੰਧ ਵਿੱਚ ਐੱਨ. ਐੱਚ. ਐੱਸ. ਇੰਗਲੈਂਡ ਦੇ ਕੈਂਸਰ ਦੇ ਕੌਮੀ ਕਲੀਨਿਕਲ ਡਾਇਰੈਕਟਰ ਪੀਟਰ ਜਾਨਸਨ ਨੇ ਕਿਹਾ ਕਿ ਸੰਸਥਾ ਕੈਂਸਰ ਸੇਵਾਵਾਂ ਨੂੰ ਜਲਦੀ ਤੋਂ ਜਲਦੀ ਆਮ ਪੱਧਰਾਂ 'ਤੇ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜੰਗਲੀ ਜਾਨਵਰਾਂ ਨੂੰ ਮਾਰਦੇ ਰਹੇ ਤਾਂ ਕੋਰੋਨਾ ਜਿਹੀਆਂ ਹੋਰ ਬੀਮਾਰੀਆਂ ਆਉਣ ਦਾ ਸ਼ੱਕ : UN
NEXT STORY