ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਦੀ ਵਾਤਾਵਰਣ ਨਾਲ ਜੁੜੀ ਇਕ ਸੰਸਥਾ ਦਾ ਆਖਣਾ ਹੈ ਕਿ ਜੇਕਰ ਇਨਸਾਨਾਂ ਨੇ ਇਸੇ ਤਰ੍ਹਾਂ ਜੰਗਲੀ ਜਾਨਵਰਾਂ ਨੂੰ ਮਾਰਨਾ ਅਤੇ ਉਨ੍ਹਾਂ ਦਾ ਉਤਪੀੜਣ ਜਾਰੀ ਰੱਖਿਆ ਤਾਂ ਉਸ ਨੂੰ ਕੋਵਿਡ-19 ਜਿਹੀਆਂ ਹੋਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 'ਯੂਨਾਈਟੇਡ ਨੇਸ਼ੰਸ ਇਨਵਾਇਰਮੈਂਟ ਪ੍ਰੋਗਰਾਮ ਐਂਡ ਇੰਟਰਨੈਸ਼ਨਲ ਲਾਈਵਸਟਾਕ ਰਿਸਰਚ ਇੰਸਟੀਚਿਊਟ' ਦੀ ਇਕ ਰਿਪੋਰਟ ਮੁਤਾਬਕ ਵਾਤਾਵਰਣ ਨੂੰ ਲਗਾਤਾਰ ਪਹੁੰਚਣ ਵਾਲਾ ਨੁਕਸਾਨ, ਕੁਦਰਤੀ ਸੰਸਾਧਨਾਂ ਦਾ ਜੰਗਲੀ ਸੋਸ਼ਣ, ਜਲਵਾਯੂ ਪਰਿਵਰਤਨ ਅਤੇ ਜੰਗਲੀ ਜਾਨਵਰਾਂ ਦਾ ਉਤਪੀੜਣ ਕੋਰੋਨਾਵਾਇਰਸ ਜਿਹੇ ਖਤਰਨਾਕ ਵਾਇਰਸ ਦੇ ਪਿੱਛੇ ਜ਼ਿੰਮੇਵਾਰ ਹਨ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦਾ ਆਖਣਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਜਾਨਵਰਾਂ ਅਤੇ ਪੰਛੀਆਂ ਤੋਂ ਇਨਸਾਨਾਂ ਵਿਚ ਫੈਲਣ ਵਾਲੀਆਂ ਬੀਮਾਰੀਆਂ ਲਗਾਤਾਰ ਵਧੀਆਂ ਹਨ। ਸਾਇੰਸ ਦੀ ਭਾਸ਼ਾ ਵਿਚ ਅਜਿਹੀਆਂ ਬੀਮਾਰੀਆਂ ਨੂੰ 'ਜੂਨੋਟਿਕ ਡਿਜ਼ੀਜ' ਕਿਹਾ ਜਾਂਦਾ ਹੈ।
ਵਾਤਾਵਰਣ ਅਤੇ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਨਸਾਨਾਂ ਨੇ ਵਾਤਾਵਰਣ ਅਤੇ ਜੰਗਲੀ ਜਾਨਵਰਾਂ ਨੂੰ ਨਹੀਂ ਬਚਾਇਆ ਤਾਂ ਉਸ ਨੂੰ ਅਜਿਹੀਆਂ ਹੀ ਹੋਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਪ੍ਰੋਟੀਨ ਦੀ ਵੱਧਦੀ ਮੰਗ ਲਈ ਜਾਨਵਰਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਇਸ ਦਾ ਨਤੀਜਾ ਆਖਿਰਕਾਰ ਇਨਸਾਨਾਂ ਨੂੰ ਹੀ ਭੁਗਤਣਾ ਪੈ ਰਿਹਾ ਹੈ। ਮਾਹਿਰਾਂ ਦਾ ਆਖਣਾ ਹੈ ਕਿ ਜਾਨਵਰਾਂ ਨਾਲ ਹੋਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੇ ਕਾਰਨ ਦੁਨੀਆ ਭਰ ਵਿਚ ਹਰ ਸਾਲ ਕਰੀਬ 20 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਕੋਵਿਡ-19 ਕਾਰਨ ਸਪੇਨ ਦੇ ਕੁਝ ਹਿੱਸਿਆਂ 'ਚ ਫਿਰ ਤੋਂ ਸਖਤ ਪਾਬੰਦੀਆਂ
NEXT STORY