ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਸਾਊਥ ਯਾਰਕਸ਼ਾਇਰ ਵਿੱਚ ਹੋਏ ਇੱਕ ਕਾਰ ਹਾਦਸੇ ਤੋਂ ਬਾਅਦ ਹਜ਼ਾਰਾਂ ਪੌਂਡ ਦੀ ਭੰਗ ਸੜਕ 'ਤੇ ਖਿੱਲਰਣ ਦੀ ਖ਼ਬਰ ਸਾਹਮਣੇ ਆਈ ਹੈ। ਮੰਨਿਆ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਦੱਖਣੀ ਯਾਰਕਸ਼ਾਇਰ ਦੇ ਟੌਡਵਿਕ ਵਿਖੇ ਹਾਦਸੇ ਦੀ ਸ਼ਿਕਾਰ ਵੋਲਵੋ ਕਾਰ ਚੋਰੀ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੈਨਾ 'ਚ ਸ਼ਾਮਲ ਭਾਰਤੀ ਮੂਲ ਦੀ ਪਹਿਲੀ ਮੁਸਲਿਮ ਬੀਬੀ 'ਚੈਪਲਿਨ ਕਾਲਜ' ਤੋਂ ਹੋਈ ਗ੍ਰੈਜੁਏਟ
ਇਸ ਕਾਰ ਦੇ ਪਿਛਲੇ ਪਾਸੇ ਇੱਕ ਮਰਸਡੀਜ਼ ਕਾਰ ਦੇ ਵੱਜਣ ਤੋਂ ਬਾਅਦ ਕਾਰ ਵਿਚਲੇ ਬੈਗ ਬਾਹਰ ਡਿੱਗ ਪਏ ਤੇ ਹਜ਼ਾਰਾਂ ਪੌਂਡ ਦੀ ਭੰਗ ਸੜਕ 'ਤੇ ਖਿੱਲਰ ਗਈ। ਘਟਨਾ ਸਥਾਨ 'ਤੇ ਕਾਰਵਾਈ ਕਰਦਿਆਂ ਪੁਲਸ ਦੁਆਰਾ ਭੰਗ ਨੂੰ ਜ਼ਬਤ ਕਰਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ ਮਰਸਡੀਜ਼ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਦਾ ਇਲਾਜ ਕਰਨ ਲਈ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਵਿੱਚ ਵੋਲਵੋ ਦਾ ਡਰਾਈਵਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕੇ ਤੋਂ ਭੱਜ ਗਿਆ ਸੀ। ਇਸ ਦੇ ਇਲਾਵਾ ਪੁਲਸ ਵੱਲੋਂ ਫ਼ਿਲਹਾਲ ਭੰਗ ਦੀ ਮਾਤਰਾ ਅਤੇ ਕੀਮਤ ਬਾਰੇ ਫ਼ਿਲਹਾਲ ਜਾਣਕਾਰੀ ਨਹੀ ਦਿੱਤੀ ਗਈ ਹੈ।
ਯੂਕੇ 'ਚ ਸ਼ੁਰੂ ਹੋਣਗੇ ਕੋਰੋਨਾ ਵਾਇਰਸ ਲਈ ਵਿਸ਼ਵ ਦੇ ਪਹਿਲੇ ਮਨੁੱਖੀ ਪ੍ਰੀਖਣ
NEXT STORY