ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਦੇ ਫੈਲਣ ਨੂੰ ਕਾਬੂ ਕਰਨ ਲਈ ਨਵੇਂ ਨਿਯਮਾਂ ਤਹਿਤ ਯੂਕੇ ਪਰਤਣ ਵਾਲੇ ਯਾਤਰੀਆਂ ਨੂੰ ਇੱਕ ਨਿੱਜੀ ਕੰਪਨੀ ਨੂੰ ਸੈਂਕੜੇ ਪੌਂਡ ਦੇਣ ਦੇ ਬਾਵਜੂਦ ਕੋਵਿਡ ਟੈਸਟਿੰਗ ਕਿੱਟਾਂ ਪ੍ਰਾਪਤ ਕਰਨ ਵਿੱਚ ਭਾਰੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇਰੀ ਕਰਕੇ ਇਕਾਂਤਵਾਸ ਹੋਣ ਵਾਲੇ ਯਾਤਰੀ ਟੈਸਟ ਕਿੱਟਾਂ ਨੂੰ ਤਿੰਨ ਤੋਂ ਚਾਰ ਦਿਨ ਦੀ ਦੇਰੀ ਨਾਲ ਪ੍ਰਾਪਤ ਕਰ ਰਹੇ ਹਨ ਅਤੇ ਨਤੀਜੇ ਵਜੋਂ ਉਹਨਾਂ ਨੂੰ ਲੰਬੇ ਸਮੇਂ ਲਈ ਅਲੱਗ ਰਹਿਣਾ ਪੈ ਸਕਦਾ ਹੈ।
ਇਸ ਲਈ ਲੋਕਾਂ ਨੂੰ ਇਹ ਵੀ ਡਰ ਹੈ ਕਿ ਮੌਜੂਦਾ ਪਾਬੰਦੀਆਂ ਦੀ ਪਾਲਣਾ ਨਾ ਕਰਨ 'ਤੇ ਉਨ੍ਹਾਂ ਨੂੰ 2,000 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੈਸਟ ਕਿੱਟਾਂ ਲਈ ਦੇਰੀ ਦੇ ਸੰਬੰਧ ਵਿੱਚ ਟੈਸਟਿੰਗ ਕੰਪਨੀ, ਅਲਫ਼ਾ ਬਾਇਓਲੈਬਜ਼ ਨੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਟੈਸਟ ਕਿੱਟਾਂ ਦੀ ਮੰਗ ਜ਼ਿਆਦਾ ਵੱਧ ਗਈ ਹੈ ਅਤੇ ਕੁਝ ਆਲੋਚਕਾਂ ਨੇ ਇਸ ਗੱਲ 'ਤੇ ਵੀ ਡਰ ਜਤਾਇਆ ਹੈ ਕਿ 17 ਮਈ ਤੋਂ ਯਾਤਰਾ ਦੁਬਾਰਾ ਸ਼ੁਰੂ ਹੋਣ 'ਤੇ ਕੰਪਨੀ ਇਸ ਸਮੱਸਿਆ ਦਾ ਸਾਹਮਣਾ ਕਿਵੇਂ ਕਰੇਗੀ।
ਪੜ੍ਹੋ ਇਹ ਅਹਿਮ ਖਬਰ - ਯੂਕੇ: ਇੱਕ ਔਰਤ ਨੂੰ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਹੋਏ ਧੱਫੜ ਅਤੇ ਛਾਲੇ
ਅਲਫਾ ਬਾਇਓਲੈਬਜ਼ ਦਾ ਟਵਿੱਟਰ ਪੇਜ ਗਾਹਕਾਂ ਦੀਆਂ ਅਜਿਹੀਆਂ ਸ਼ਿਕਾਇਤਾਂ ਨਾਲ ਭਰਿਆ ਹੋਇਆ ਹੈ ਅਤੇ ਕੰਪਨੀ ਨੇ ਵਾਰ-ਵਾਰ ਟਵੀਟ ਭੇਜੇ ਹਨ ਕਿ ਇਸ ਦੀਆਂ ਫੋਨ ਲਾਈਨਾਂ ਅਤੇ ਆਨਲਾਈਨ ਚੈਟ ਫੰਕਸ਼ਨ ਬਹੁਤ ਹੀ ਰੁੱਝੇ ਹੋਏ ਹਨ। ਇਸਦੇ ਇਲਾਵਾ ਅਲਫ਼ਾ ਬਾਇਓਲੈਬਜ਼ ਦੇ ਬੁਲਾਰੇ ਨੇ ਮੰਨਿਆ ਕਿ ‘ਬਹੁਤ ਸਾਰੇ ਗ੍ਰਾਹਕਾਂ’ ਨੇ ਵਿਦੇਸ਼ ਤੋਂ ਯੂਕੇ ਵਿੱਚ ਦਾਖਲ ਹੋ ਕੇ ਆਪਣੇ ਦਿਨ ਦੋ ਅਤੇ ਅੱਠ ਟੈਸਟ ਕਿੱਟ ਪ੍ਰਾਪਤ ਕਰਨ ਵਿੱਚ ਦੇਰੀ ਦਾ ਅਨੁਭਵ ਕੀਤਾ ਹੈ। ਇਸ ਸੰਬੰਧੀ ਕੰਪਨੀ ਨੇ ਕਿਹਾ ਕਿ ਉਹ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਟੈਸਟ ਕਿੱਟਾਂ ਨੂੰ ਪ੍ਰੋਸੈਸਿੰਗ ਅਤੇ ਭੇਜਣ ਵਿੱਚ ਲਗਾ ਰਹੇ ਹਨ।
ਨੋਟ- ਯੂਕੇ 'ਚ ਸੈਂਕੜੇ ਯਾਤਰੀਆਂ ਨੂੰ ਕੋਵਿਡ ਟੈਸਟ ਪ੍ਰਾਪਤ ਕਰਨ 'ਚ ਹੋ ਰਹੀ ਹੈ ਦੇਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ: ਇੱਕ ਔਰਤ ਨੂੰ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਹੋਏ ਧੱਫੜ ਅਤੇ ਛਾਲੇ
NEXT STORY