ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਸ ਮਹੀਨੇ ਦੇ ਆਖ਼ੀਰ ਵਿਚ ਭਾਰਤ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਆਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਦੀ ਪਿੱਠਭੂਮੀ ਵਿਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ। ਜਾਨਸਨ ਦੀ ਭਾਰਤ ਯਾਤਰਾ 22 ਅਪ੍ਰੈਲ ਦੇ ਆਸ-ਪਾਸ ਹੋ ਸਕਦੀ ਹੈ।
ਇਹ ਵੀ ਪੜ੍ਹੋ: ਨਿਊਯਾਰਕ 'ਚ ਬਜ਼ੁਰਗ ਸਿੱਖ 'ਤੇ ਹੋਏ ਹਮਲੇ ਦੇ ਮਾਮਲੇ 'ਚ ਭਾਰਤੀ ਕੌਂਸਲੇਟ ਦਾ ਬਿਆਨ ਆਇਆ ਸਾਹਮਣੇ
ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ 2 ਵਾਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੌਰਾ ਰੱਦ ਕਰਨਾ ਪਿਆ ਸੀ। ਹਾਲਾਂਕਿ ਡਾਊਨਿੰਗ ਸਟ੍ਰੀਟ ਵੱਲੋਂ ਇਸ ਯਾਤਰਾ ਦੇ ਸਬੰਧ ਵਿਚ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਬੀਤੇ ਮਹੀਨੇ ਜਾਨਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਫੋਨ 'ਤੇ ਹੋਈ ਗੱਲਬਾਤ ਦੌਰਾਨ ਮੁਲਾਕਾਤ ਨੂੰ ਲੈ ਕੇ ਚਰਚਾ ਕੀਤੀ ਗਈ ਸੀ।
ਇਹ ਵੀ ਪੜ੍ਹੋ: ਇਮਰਾਨ ਖ਼ਾਨ ਦੇ ਬਦਲੇ 'ਸੁਰ', ਕਿਹਾ-ਮੈਂ ਭਾਰਤ ਵਿਰੋਧੀ ਜਾਂ ਅਮਰੀਕਾ ਵਿਰੋਧੀ ਨਹੀਂ ਹਾਂ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਇਕ ਬੁਲਾਰੇ ਨੇ 22 ਮਾਰਚ ਨੂੰ ਕਿਹਾ ਸੀ, 'ਦੋਵਾਂ ਨੇਤਾਵਾਂ ਨੇ ਭਾਰਤ ਅਤੇ ਬ੍ਰਿਟੇਨ ਦੇ ਮਜ਼ਬੂਤ ਅਤੇ ਖ਼ੁਸ਼ਹਾਲ ਸਬੰਧਾਂ ਦਾ ਸਵਾਗਤ ਕੀਤਾ ਅਤੇ ਆਗਾਮੀ ਮਹੀਨਿਆਂ ਵਿਚ ਵਪਾਰ, ਸੁਰੱਖਿਆ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਜਤਾਈ। ਦੋਵਾਂ ਨੇਤਾਵਾਂ ਨੇ ਜਲਦੀ ਤੋਂ ਜਲਦੀ ਮਿਲਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ।' ਪਿਛਲੇ ਹਫ਼ਤੇ ਡਾਊਨਿੰਗ ਸਟ੍ਰੀਟ ਦੇ ਸੂਤਰਾਂ ਨੇ ਦੱਸਿਆ ਸੀ ਕਿ ਜਾਨਸਨ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰਨ ਲਈ ਭਾਰਤ ਦੌਰੇ ਨੂੰ ਲੈ ਕੇ 'ਬੇਹੱਦ ਉਤਸ਼ਾਹਿਤ' ਹਨ ਪਰ ਉਨ੍ਹਾਂ ਦੀ ਯਾਤਰਾ ਦੀ ਪ੍ਰੋਗਰਾਮ ਅਜੇ ਨਿਰਧਾਰਤ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਖ਼ਰਾਬ ਹਵਾ ’ਚ ਸਾਹ ਲੈ ਰਹੀ ਦੁਨੀਆ ਦੀ 99 ਫ਼ੀਸਦੀ ਆਬਾਦੀ, ਹਰ ਸਾਲ ਲਗਭਗ 70 ਲੱਖ ਲੋਕਾਂ ਦੀ ਮੌਤ: WHO
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ ਤੋਂ ਸਾਹਮਣੇ ਆਈ ਦਰਦ ਭਰੀ ਤਸਵੀਰ, ਬੱਚੀ ਦੇ ਸਰੀਰ 'ਤੇ ਲਿਖਿਆ ਘਰ ਦਾ ਪਤਾ
NEXT STORY