ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਸ਼ਹਿਰ ਬਰਮਿੰਘਮ ਵਿੱਚ ਪੁਲਸ ਅਧਿਕਾਰੀਆਂ ਨੇ ਇੱਕ ਘਰ ਵਿੱਚ ਛਾਪਾਮਾਰੀ ਕਰਕੇ 80 ਮਗਰਮੱਛਾਂ ਦੇ ਸਿਰ ਬਰਾਮਦ ਕੀਤੇ ਹਨ ਜੋ ਕਿ ਪੁਲਸ ਅਨੁਸਾਰ ਆਨਲਾਈਨ ਸ਼ਾਪਿੰਗ ਵੈਬਸਾਈਟ ਈਬੇਅ 'ਤੇ ਵੇਚੇ ਜਾ ਰਹੇ ਹਨ। ਇਸ ਮਾਮਲੇ ਦੇ ਸੰਬੰਧ ਵਿੱਚ ਵੈਸਟ ਮਿਡਲੈਂਡਜ਼ ਪੁਲਸ ਦੇ ਇੱਕ ਬੁਲਾਰੇ ਅਨੁਸਾਰ ਵਿਦੇਸ਼ਾਂ ਤੋਂ ਮਗਰਮੱਛਾਂ ਦੇ ਸਿਰ ਗ਼ੈਰਕਾਨੂੰਨੀ ਢੰਗ ਨਾਲ ਆਯਾਤ ਕਰਕੇ ਈਬੇਅ ਦੇ ਜ਼ਰੀਏ ਦੁਨੀਆ ਭਰ ਦੇ ਖਰੀਦਦਾਰਾਂ ਨੂੰ ਮੁਨਾਫੇ 'ਤੇ ਵੇਚਣ ਦੇ ਸੰਬੰਧ ਵਿੱਚ ਮਿਲੀ ਸੂਚਨਾ ਦੇ ਆਧਾਰ 'ਤੇ ਕੀਤੀ ਤਫਤੀਸ਼ ਤੋਂ ਬਾਅਦ ਇਸ ਛਾਪੇਮਾਰੀ ਦਾ ਵਾਰੰਟ ਹਾਸਿਲ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਨੇ ਆਸਟ੍ਰੇਲੀਆ ਦੇ 3 ਪ੍ਰਕਾਸ਼ਕਾਂ ਨਾਲ ਕੀਤਾ ਭੁਗਤਾਨ ਸਮਝੌਤਾ
ਜਿਸ ਉਪਰੰਤ ਨੈਸ਼ਨਲ ਵਾਈਲਡ ਲਾਈਫ ਕ੍ਰਾਈਮ ਯੂਨਿਟ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਸ਼ਹਿਰ ਦੇ ਪੇਰੀ ਬੈਰ ਖੇਤਰ 'ਚ ਇੱਕ ਘਰ ਵਿੱਚ ਛਾਪਾ ਮਾਰ ਕੇ ਕਾਰਵਾਈ ਕੀਤੀ। ਇਸ ਦੇ ਇਲਾਵਾ ਬਰਾਮਦ ਕੀਤੇ ਗਏ 80 ਮਗਰਮੱਛਾਂ ਦੇ ਸਿਰਾਂ ਦੀ ਤਸਕਰੀ ਦੇ ਸੰਬੰਧ ਵਿੱਚ ਇੱਕ 44 ਸਾਲਾ ਵਿਅਕਤੀ ਦੀ ਸਵੈ-ਇੱਛਾ ਨਾਲ ਪੁੱਛਗਿੱਛ ਵੀ ਕੀਤੀ ਗਈ ਹੈ।
ਇੰਗਲੈਂਡ ਅਤੇ ਵੇਲਜ਼ 'ਚ 2002 ਤੋਂ ਬਾਅਦ ਕਾਲੇ ਮੂਲ ਦੇ ਲੋਕਾਂ ਦੀਆ ਹੱਤਿਆਵਾਂ 'ਚ ਵਾਧਾ
NEXT STORY