ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਪੁਲਸ ਨੇ ਹੁਣ ਤੱਕ ਦੀ ਡਰੱਗ ਦੀ ਸਭ ਤੋ ਵੱਡੀ ਖੇਪ ਜ਼ਬਤ ਕੀਤੀ ਹੈ। ਹਾਲ ਹੀ ਵਿੱਚ ਬ੍ਰਿਟਿਸ਼ ਪੁਲਸ ਨੇ ਕੇਲੇ ਦੇ ਕਰੇਟ ਵਿੱਚ ਲਿਜਾਈ ਜਾ ਰਹੀ ਕਰੀਬ 6 ਟਨ ਕੋਕੀਨ ਫੜੀ ਹੈ। 47 ਅਰਬ ਰੁਪਏ ਤੋਂ ਵੱਧ ਦੀ ਕੀਮਤ ਹੋਣ ਦੇ ਬਾਵਜੂਦ ਇਹ ਕਿਸੇ ਕੰਮ ਦੀ ਨਹੀਂ ਸੀ, ਫਿਰ ਵੀ ਇਸ ਨੂੰ ਫੜਨਾ ਜ਼ਰੂਰੀ ਸੀ। ਇਹ ਬ੍ਰਿਟੇਨ ਵਿੱਚ ਹੁਣ ਤੱਕ ਜ਼ਬਤ ਕੀਤੀ ਗਈ ਕਲਾਸ ਏ ਡਰੱਗਜ਼ ਦੀ ਇਹ ਸਭ ਤੋਂ ਵੱਡੀ ਮਾਤਰਾ ਹੈ। ਨੈਸ਼ਨਲ ਕ੍ਰਾਈਮ ਏਜੰਸੀ ਅਤੇ ਬਾਰਡਰ ਫੋਰਸ ਦੇ ਏਜੰਟਾਂ ਨੇ ਸਾਊਥੈਂਪਟਨ ਬੰਦਰਗਾਹ 'ਤੇ ਇਕ ਕੰਟੇਨਰ 'ਚ ਕੁੱਲ 5.7 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 45 ਕਰੋੜ ਪੌਂਡ ਯਾਨੀ ਲਗਭਗ 47 ਅਰਬ 26 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਜਾਂਦੀ ਹੈ।
ਐਨ.ਸੀ.ਏ ਦਾ ਕਹਿਣਾ ਹੈ ਕਿ ਇਸ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਬਲਾਕ ਜਰਮਨੀ ਦੇ ਹੈਮਬਰਗ ਬੰਦਰਗਾਹ 'ਤੇ ਲਿਜਾਏ ਜਾ ਰਹੇ ਸਨ ਜਿੱਥੋਂ ਇਸ ਨੇ ਅੱਗੇ ਡਿਲੀਵਰੀ ਲਈ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ 8 ਫਰਵਰੀ ਨੂੰ ਫੜੇ ਗਏ। ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਏਜੰਸੀ ਇਸ ਤਸਕਰੀ ਪਿੱਛੇ ਅਪਰਾਧਿਕ ਨੈੱਟਵਰਕ ਦੀ ਪਛਾਣ ਕਰਨ ਲਈ ਆਪਣੇ ਯੂਰਪੀ ਭਾਈਵਾਲਾਂ ਨਾਲ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਵਿੱਚ ਡਰੱਗ ਨਾਲ ਸਬੰਧਤ ਸਭ ਤੋਂ ਵੱਡੀ ਬਰਾਮਦਗੀ ਲਗਭਗ 3.7 ਟਨ ਕੋਕੀਨ ਦੀ ਸੀ, ਜੋ ਕਿ 2022 ਵਿੱਚ ਸਾਊਥੈਂਪਟਨ ਵਿੱਚ ਹੀ ਫੜੀ ਗਈ ਸੀ ਅਤੇ ਇਸ ਤੋਂ ਪਹਿਲਾਂ 2015 ਵਿੱਚ ਸਕਾਟਲੈਂਡ ਵਿੱਚ ਇੱਕ ਐਮਵੀ ਹਮਾਲ ਕਿਸ਼ਤੀ ਵਿੱਚ 3.2 ਟਨ ਕੋਕੀਨ ਫੜੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਰਚਿਆ ਇਤਿਹਾਸ, 50 ਸਾਲ ਬਾਅਦ ਚੰਨ 'ਤੇ ਲੈਂਡ ਕਰਾਇਆ ਪੁਲਾੜ ਯਾਨ (ਤਸਵੀਰਾਂ)
ਦਿਲਚਸਪ ਗੱਲ ਇਹ ਹੈ ਕਿ 2015 'ਚ ਜ਼ਬਤ ਕੀਤੀ ਗਈ ਕੋਕੀਨ ਦੀ ਕੀਮਤ 5.12 ਕਰੋੜ ਪੌਂਡ ਯਾਨੀ 53 ਅਰਬ 78 ਕਰੋੜ ਰੁਪਏ ਸੀ ਕਿਉਂਕਿ ਉਸ ਸਮੇਂ ਸਕਾਟਲੈਂਡ ਦੀਆਂ ਸੜਕਾਂ 'ਤੇ ਕੋਕੀਨ ਦੀ ਕੀਮਤ ਬਹੁਤ ਜ਼ਿਆਦਾ ਸੀ। ਐਨ.ਸੀ.ਏ ਦੇ ਅੰਕੜਿਆਂ ਅਨੁਸਾਰ ਅਪਰਾਧਕ ਗਿਰੋਹ ਇਕੱਲੇ ਬ੍ਰਿਟੇਨ ਵਿੱਚ ਹਰ ਸਾਲ 4.2 ਟ੍ਰਿਲੀਅਨ ਰੁਪਏ ਕਮਾਉਂਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਗੰਭੀਰ ਹਿੰਸਾ ਨਾਲ ਜੁੜੀ ਹੋਈ ਹੈ, ਜਿਸ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਐਨ.ਸੀ.ਏ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੈਮਾਨੇ 'ਤੇ ਨਸ਼ੀਲੇ ਪਦਾਰਥਾਂ ਦੀ ਜ਼ਬਤ ਕਰਨ ਨਾਲ ਅਪਰਾਧਿਕ ਸਮੂਹ ਨੂੰ ਵੱਡਾ ਨੁਕਸਾਨ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਵਾ 'ਚ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼, ਯਾਤਰੀਆਂ ਨੇ ਸੀਟ 'ਤੇ ਟੇਪ ਨਾਲ ਬੰਨ੍ਹਿਆ
NEXT STORY