ਲੰਡਨ— ਵਿਦੇਸ਼ਾਂ 'ਚ ਕੰਮ ਦੀ ਭਾਲ 'ਚ ਗਏ ਪੰਜਾਬੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪੰਜਾਬੀ ਮੁਸ਼ਕਲਾਂ ਦਾ ਸਾਹਮਣਾ ਡੱਟ ਕੇ ਕਰਦੇ ਹਨ। ਬੀਤੇ ਦਿਨੀਂ ਇੰਗਲੈਂਡ ਦੇ ਡੁਡਲੀ, ਵੈੱਸਟ ਮਿਡਲੈਂਡ 'ਚ ਇਕ ਸਟੋਰ ਨੂੰ ਲੁੱਟਣ ਦੇ ਇਰਾਦੇ ਨਾਲ ਇਕ ਲੁਟੇਰਾ ਆਇਆ ਤੇ ਉੱਥੇ ਮੌਜੂਦ ਪੰਜਾਬੀ ਨੌਜਵਾਨ ਨੂੰ ਹਥਿਆਰ ਦੀ ਨੋਕ 'ਤੇ ਧਮਕਾਉਣ ਲੱਗਾ ਤੇ ਉਸ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗਾ। ਨੌਜਵਾਨ ਨੇ ਬਿਨਾ ਕਿਸੇ ਡਰ ਦੇ ਉਸ ਦੀ ਗੱਲ ਨੂੰ ਸੁਣਿਆ ਤੇ ਫਿਰ ਕਾਊਂਟਰ 'ਤੇ ਪਿਆ ਇਕ ਪਾਈਪ ਕੱਢਿਆ ਤੇ ਉਸ ਨੂੰ ਮਾਰਨ ਲਈ ਪਿੱਛੇ ਭੱਜਿਆ। ਇਹ ਦੇਖ ਲੁਟੇਰੇ ਦੇ ਪਸੀਨੇ ਛੁੱਟ ਗਏ ਤੇ ਉਹ ਭੱਜ ਗਿਆ। ਉਸ ਨੇ ਪੂਰੇ ਦੇਸੀ ਅੰਦਾਜ਼ 'ਚ ਗਾਲ੍ਹਾਂ ਕੱਢਦੇ ਹੋਏ ਲੁਟੇਰੇ ਨੂੰ ਪੁੱਠੇ ਪੈਰੀਂ ਭਜਾ ਦਿੱਤਾ। ਇਹ ਸਾਰੀ ਵੀਡੀਓ ਸਟੋਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਰਿਕਾਰਡ ਹੋ ਗਈ। ਨੌਜਵਾਨ ਦਾ ਨਾਂ ਦਮਨਪ੍ਰੀਤ ਦੱਸਿਆ ਜਾ ਰਿਹਾ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਨੌਜਵਾਨ ਬਿਨਾ ਡਰੇ ਲੁਟੇਰੇ ਦੇ ਪਿੱਛੇ ਭੱਜਾ। ਤੁਹਾਨੂੰ ਦੱਸ ਦੇਈਏ ਕਿ ਯੂ. ਕੇ. 'ਚ ਅਜਿਹੀਆਂ ਕਈ ਘਟਨਾਵਾਂ ਵਾਪਰਦੀਆਂ ਹਨ ਜਦ ਲੁਟੇਰੇ ਹਥਿਆਰ ਦੀ ਨੋਕ 'ਤੇ ਦੁਕਾਨਦਾਰਾਂ ਨੂੰ ਲੁੱਟ ਕੇ ਲੈ ਜਾਂਦੇ ਹਨ ਤੇ ਕਈਆਂ ਨੂੰ ਜ਼ਖਮੀ ਤਕ ਕਰ ਜਾਂਦੇ ਹਨ।
ਕੁੜੀ ਨੇ ਵਿਆਹ 'ਚ ਮਹਿਮਾਨਾਂ ਲਈ ਰੱਖੀ ਐਂਟਰੀ ਫੀਸ, ਲੋਕਾਂ ਨੇ ਕੀਤੀ ਖਿਚਾਈ
NEXT STORY