ਲੰਡਨ— ਬ੍ਰਿਟੇਨ ਦੇ ਈਸਟ ਯੋਰਕਸ਼ਾਇਰ ਇਲਾਕੇ 'ਚ ਸ਼ੁੱਕਰਵਾਰ ਸਵੇਰ ਨੂੰ ਬੰਬ ਦੀਆਂ ਧਮਕੀਆਂ ਸੰਬੰਧੀ ਈ-ਮੇਲਾਂ ਮਿਲਣ ਕਾਰਨ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਕਈ ਸਕੂਲਾਂ ਨੇ ਇਸ ਸੰਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਐਲਡਬਰੋ ਪ੍ਰਾਇਮਰੀ ਸਕੂਲ ਦਾ ਕਹਿਣਾ ਹੈ ਕਿ ਇਹ ਸਭ ਝੂਠੀਆਂ ਅਫਵਾਹਾਂ ਲਈ ਭੇਜੀਆਂ ਗਈਆਂ ਲੱਗਦੀਆਂ ਹਨ ਪਰ ਫਿਰ ਵੀ ਪੁਲਸ ਨਾਲ ਸੰਪਰਕ ਕਰ ਲਿਆ ਗਿਆ ਹੈ। ਸਕੂਲ ਨੇ ਫੇਸਬੁੱਕ 'ਤੇ ਕਿਹਾ ਦੱਸਿਆ ਕਿ ਸਕੂਲ ਨੂੰ ਬੰਬ ਦੀਆਂ ਧਮਕੀਆਂ ਸੰਬੰਧੀ ਈ-ਮੇਲਾਂ ਆਈਆਂ ਹਨ ਅਤੇ ਪੁਲਸ ਨੂੰ ਇਸ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਬੱਚਿਆਂ ਦੀ ਸੁਰੱਖਿਆ ਕਾਰਨ ਸਕੂਲ ਨੂੰ ਬੰਦ ਰੱਖਿਆ ਜਾ ਰਿਹਾ ਹੈ।

ਡਿਟੈਕਟਿਵ ਚੀਫ ਇੰਸਪੈਕਟਰ ਸਟੇਵਾਰਟ ਮਿਲਰ ਨੇ ਕਿਹਾ,''13 ਅਪ੍ਰੈਲ 2018 ਦੀ ਸਵੇਰ ਨੂੰ ਕੁੱਝ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਸੰਬੰਧੀ ਈ-ਮੇਲਾਂ ਆਈਆਂ ਹਨ, ਇਸ 'ਤੇ ਪੁਲਸ ਕੰਮ ਕਰ ਰਹੀ ਹੈ। ਫਿਲਹਾਲ ਇਹ ਨਹੀਂ ਦੱਸਿਆ ਗਿਆ ਕਿ ਕੁੱਲ ਕਿੰਨੇ ਕੁ ਸਕੂਲਾਂ ਨੂੰ ਧਮਕੀਆਂ ਵਾਲੀਆਂ ਈ-ਮੇਲਜ਼ ਮਿਲੀਆਂ ਪਰ ਪੁਲਸ ਜਾਂਚ ਕਰ ਰਹੀ ਹੈ। ਸੁਰੱਖਿਆ ਕਾਰਨਾਂ ਕਰਕੇ ਕੁੱਝ ਸਕੂਲਾਂ ਨੂੰ ਬੰਦ ਕੀਤਾ ਗਿਆ ਪਰ ਪੁਲਸ ਨੇ ਕਿਹਾ ਹੈ ਕਿ ਲੋਕ ਘਬਰਾਉਣ ਨਾ ਕਿਉਂਕਿ ਪੁਲਸ ਆਪਣਾ ਕੰਮ ਕਰ ਰਹੀ ਹੈ।
ਕੰਬੋਡੀਆ 'ਚ ਅਮਰੀਕੀ ਦੂਤਘਰ ਦੇ 32 ਕਰਮਚਾਰੀ ਬਰਖਾਸਤ
NEXT STORY