ਵੈੱਬ ਡੈਸਕ : ਬ੍ਰਿਟੇਨ ਸਰਕਾਰ ਨੇ ਵਿਆਪਕ ਬਾਲ ਜਿਨਸੀ ਸ਼ੋਸ਼ਣ ਪ੍ਰਤੀ ਆਪਣੀ ਪ੍ਰਤੀਕਿਰਿਆ 'ਤੇ ਜਨਤਕ ਜਾਂਚ ਦੀ ਮੰਗ ਵਧਣ ਤੋਂ ਬਾਅਦ, ਗਰੂਮਿੰਗ ਗੈਂਗਾਂ ਬਾਰੇ ਨਵੀਆਂ ਸਥਾਨਕ ਜਾਂਚਾਂ ਦੀ ਇੱਕ ਲੜੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਗ੍ਰਹਿ ਸਕੱਤਰ ਯਵੇਟ ਕੂਪਰ ਨੇ ਪੁਸ਼ਟੀ ਕੀਤੀ ਕਿ ਓਲਡਹੈਮ ਸਣੇ ਪੰਜ ਸਥਾਨਕ ਜਾਂਚਾਂ ਨੂੰ £5 ਮਿਲੀਅਨ ਫੰਡਿੰਗ ਨੂੰ ਸਮਰਥਨ ਦਿੱਤਾ ਜਾਵੇਗਾ।
ਦੱਸ ਦਈਏ ਕਿ ਬੀਤੇ ਦਿਨ ਯੂਕੇ ਦੇ ਗ੍ਰਹਿ ਸਕੱਤਰ YvetteCooper ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਇਸ ਦੌਰਾਨ ਐਕਸ ਉੱਤੇ ਵੀ ਗ੍ਰਹਿ ਵਿਭਾਗ ਨੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਗ੍ਰਹਿ ਸਕੱਤਰ @YvetteCooperMP ਨੇ ਗਰੂਮਿੰਗ ਗੈਂਗਾਂ ਦਾ ਪਰਦਾਫਾਸ਼ ਕਰਨ ਲਈ ਇੱਕ ਕਾਰਜ ਯੋਜਨਾ ਦਾ ਐਲਾਨ ਕੀਤਾ ਹੈ। ਨਵੀਆਂ ਯੋਜਨਾਵਾਂ ਦੇ ਤਹਿਤ, ਹੋਰ ਪੀੜਤਾਂ ਨੂੰ ਉਨ੍ਹਾਂ ਦੇ ਮਾਮਲਿਆਂ ਦੀ ਦੁਬਾਰਾ ਜਾਂਚ ਕਰਨ ਦੀ ਸ਼ਕਤੀ ਦਿੱਤੀ ਜਾਵੇਗੀ, ਜਿਸ ਨਾਲ ਪੁਲਸ ਬਲ ਅਪਰਾਧੀਆਂ ਦਾ ਪਿੱਛਾ ਕਰ ਸਕਣਗੇ ਅਤੇ ਪੀੜਤਾਂ ਅਤੇ ਬਚੇ ਲੋਕਾਂ ਲਈ ਨਿਆਂ ਪ੍ਰਾਪਤ ਕਰ ਸਕਣਗੇ।
ਗਰੂਮਿੰਗ ਗੈਂਗ ਦੇ ਮਾਮਲੇ ਵਿਚ ਟੈਸਲਾ ਦੇ ਫਾਊਂਡਰ ਕੀਅਰ ਸਟਾਰਮਰ ਦੀ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਦੇ ਰਹੇ ਹਨ। ਉਨ੍ਹਾਂ ਨੇ ਇਸ ਜਾਂਚ ਦੇ ਹੁਕਮਾਂ ਤੋਂ ਬਾਅਦ ਵੀ ਐਕਸ ਉੱਤੇ ਪੋਸਟ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਇਸ ਵਾਰ ਸਹੀ ਜਾਂਚ ਹੋਵੇਗੀ।
ਇਹ ਐਲਾਨ ਪੀੜਤਾਂ ਦੇ ਵਕੀਲਾਂ ਅਤੇ ਰਾਜਨੀਤਿਕ ਸ਼ਖਸੀਅਤਾਂ ਦੇ ਦਬਾਅ ਦੇ ਵਿਚਕਾਰ ਆਇਆ ਹੈ ਜੋ ਗਰੂਮਿੰਗ ਗੈਂਗਾਂ ਦੀ ਰਾਸ਼ਟਰੀ ਜਾਂਚ ਦੀ ਮੰਗ ਕਰ ਰਹੇ ਹਨ, ਇੱਕ ਵਿਵਾਦਪੂਰਨ ਮੁੱਦਾ ਜਿਸਨੇ ਯੂਕੇ ਭਰ ਵਿੱਚ ਇੱਕ ਗਰਮ ਬਹਿਸ ਛੇੜ ਦਿੱਤੀ ਹੈ।
ਦੱਸ ਦਈਏ ਕਿ ਬ੍ਰਿਟੇਨ ਦੀ ਸਟਾਰਮਰ ਸਰਕਾਰ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨੀ ਗਰੂਮਿੰਗ ਗੈਂਗ ਕਾਰਨ ਸ਼ਰਮਸਾਰ ਹੋਣਾ ਪਿਆ ਹੈ। ਇਸ ਦੌਰਾਨ ਕਈ ਵਾਰ ਇਨ੍ਹਾਂ ਗਰੂਮਿੰਗ ਗੈਂਗਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਇੰਨਾਂ ਹੀ ਨਹੀਂ ਅਰਬਪਤੀ ਤੇ ਟੈਸਲਾ ਦੇ ਮਾਲਕ ਐਲੋਨ ਮਸਕ ਨੇ ਵੀ ਕਈ ਵਾਰ ਸਟਾਰਮਰ ਸਰਕਾਰ ਉੱਤੇ ਨਿਸ਼ਾਨੇ ਵਿੰਨ੍ਹੇ। ਬ੍ਰਿਟਿਸ਼ ਸੰਸਦ ਵਿਚ ਵਿਚ ਵੀ ਇਸ ਸਬੰਧੀ ਬਿੱਲ ਲਿਆਂਦਾ ਗਿਆ ਪਰ ਸਟਾਰਮਰ ਸੰਸਦਾਂ ਨੇ ਇਸ ਮੰਗ ਨੂੰ ਪੂਰਾ ਨਹੀਂ ਹੋਣ ਦਿੱਤਾ।
ਪਾਕਿ ’ਚ ਭਗਤ ਸਿੰਘ ਦੇ ਨਾਂ ’ਤੇ ਚੌਕ ਬਣਾਉਣ ਦੀ ਪਟੀਸ਼ਨ ਖਾਰਜ
NEXT STORY