ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਨਵੇਂ ਹੋਟਲ ਇਕਾਂਤਵਾਸ ਨਿਯਮਾਂ ਅਧੀਨ ਬਰਮਿੰਘਮ ਏਅਰਪੋਰਟ 'ਤੇ ਚਾਰ ਮੁਸਾਫਰਾਂ ਵਿੱਚੋਂ ਹਰੇਕ ਨੂੰ ਦਸ ਹਜਾਰ ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ। ਇਹਨਾਂ ਯਾਤਰੀਆਂ ਨੂੰ ਇਹ ਜੁਰਮਾਨਾ ਉਹਨਾਂ ਦੁਆਰਾ 'ਲਾਲ ਸੂਚੀ' ਵਾਲੇ ਦੇਸ਼ ਤੋਂ ਯੂਕੇ ਆਉਣ ਬਾਰੇ ਦੱਸਣ ਵਿੱਚ ਅਸਫਲ ਰਹਿਣ ਤੋਂ ਬਾਅਦ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ 'ਚ ਮਿਲਟਰੀ ਤਾਇਨਾਤੀ ਖ਼ਤਮ ਕਰਨ ਜਾ ਰਿਹਾ ਹੈ ਨਿਊਜ਼ੀਲੈਂਡ : ਜੈਸਿੰਡਾ ਅਰਡਰਨ
ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਸਣੇ ਕੋਵਿਡ-19 ਦੇ ਨਵੇਂ ਰੂਪਾਂ ਲਈ ਉੱਚ ਜੋਖਮ ਵਾਲੇ ਸਮਝੇ ਗਏ ਦੇਸ਼ਾਂ ਤੋਂ ਇੰਗਲੈਂਡ ਵਾਪਸ ਪਰਤਣ ਵਾਲੇ ਯਾਤਰੀਆਂ ਨੂੰ ਹੁਣ ਇੱਕ ਫਾਰਮ ਵਿਚ ਇਸ ਦੀ ਘੋਸ਼ਣਾ ਕਰਨ ਦੇ ਨਾਲ ਇਕ ਹੋਟਲ ਵਿੱਚ ਘੱਟੋ ਘੱਟ 10 ਦਿਨਾਂ ਲਈ ਇਕਾਂਤਵਾਸ ਹੋਣ ਲਈ 1,750 ਪੌਂਡ ਦੀ ਕੀਮਤ ਵੀ ਅਦਾ ਕਰਨੀ ਪਵੇਗੀ। ਇਹਨਾਂ ਨਵੇਂ ਨਿਯਮਾਂ ਤਹਿਤ ਮੁਸਾਫਰਾਂ ਨੂੰ ਇਕਾਂਤਵਾਸ 'ਚ ਨਾਕਾਮ ਰਹਿਣ 'ਤੇ 10,000 ਪੌਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ, ਜਦਕਿ ਜਿਹੜੇ ਲੋਕ ਆਪਣੇ ਯਾਤਰਾ ਫਾਰਮ 'ਤੇ ਗਲਤ ਜਾਣਕਾਰੀ ਦੇਣਗੇ, ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਸੰਬੰਧੀ ਸਹਾਇਕ ਚੀਫ ਕਾਂਸਟੇਬਲ ਕ੍ਰਿਸ ਟੌਡ ਨੇ ਕ੍ਰਾਈਮ ਬੋਰਡ ਦੁਆਰਾ ਕੀਤੀ ਗਈ ਇੱਕ ਮੀਟਿੰਗ ਦੌਰਾਨ ਦੱਸਿਆ ਕਿ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਰ ਯਾਤਰੀਆਂ ਨੂੰ ਪਹਿਲਾਂ ਹੀ ਭਾਰੀ ਜੁਰਮਾਨਾ ਲਗਾਇਆ ਜਾ ਚੁੱਕਾ ਹੈ।
ਨੋਟ- ਬਰਮਿੰਘਮ 'ਚ ਨਵੇਂ ਹੋਟਲ ਇਕਾਂਤਵਾਸ ਨਿਯਮਾਂ ਤਹਿਤ ਯਾਤਰੀਆਂ ਨੂੰ ਜੁਰਮਾਨਾ, ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ 'ਚ ਮਿਲਟਰੀ ਤਾਇਨਾਤੀ ਖ਼ਤਮ ਕਰਨ ਜਾ ਰਿਹਾ ਹੈ ਨਿਊਜ਼ੀਲੈਂਡ : ਜੈਸਿੰਡਾ ਅਰਡਰਨ
NEXT STORY