ਕੀਵ- ਯੂਕ੍ਰੇਨ ਦੇ ਜਾਪੋਰਿੱਜਿਆ ਸ਼ਹਿਰ ਦੇ ਇਕ ਰਿਹਾਇਸ਼ੀ ਇਲਾਕੇ ’ਚ ਰੂਸੀ ਗਲਾਈਡ ਬੰਬ ਹਮਲੇ ਵਿਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਕੁੜੀ ਸਮੇਤ 10 ਲੋਕ ਜ਼ਖ਼ਮੀ ਹੋਏ ਹਨ। 4 ਸਾਲ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੀ ਅਮਰੀਕੀ ਯੋਜਨਾ ਦੇ ਬਾਰੇ ’ਚ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਬੀਤੀ ਰਾਤ ਇਹ ਹਮਲਾ ਹੋਇਆ। ਯੂਕ੍ਰੇਨ ਦੇ ਅਧਿਕਾਰੀ ਜੰਗ ਖਤਮ ਕਰਨ ਦੇ ਪ੍ਰਸਤਾਵਾਂ ਦਾ ਅਧਿਐਨ ਕਰ ਰਹੇ ਹਨ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
ਰਾਸ਼ਟਰਪਤੀ ਜ਼ੈਲੇਂਸਕੀ ਨੇ ਕਿਹਾ ਕਿ ਉਹ ਅਗਾਮੀ ਦਿਨਾਂ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰ ਸਕਦੇ ਹਨ। ਸਥਾਨਕ ਫੌਜੀ ਪ੍ਰਸ਼ਾਸਨ ਦੇ ਮੁਖੀ ਇਵਾਨ ਫੇਦੋਰੋਵ ਅਨੁਸਾਰ ਜਾਪੋਰਿੱਜਿਆ ’ਚ ਹੋਏ ਜ਼ਬਰਦਸਤ ਗਲਾਈਡ ਬੰਬ ਹਮਲੇ ’ਚ ਉੱਚੀਆਂ-ਉੱਚੀਆਂ ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ। ਇਸ ਤੋਂ ਇਲਾਵਾ ਸਥਾਨਕ ਮਾਰਕੀਟ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
ਭਾਰਤ ’ਚ ਲਗਭਗ 30 ਫੀਸਦੀ ਔਰਤਾਂ ਆਪਣੇ ਸਾਥੀ ਦੀ ਹਿੰਸਾ ਦਾ ਸ਼ਿਕਾਰ
NEXT STORY