ਕੀਵ— ਯੂਕਰੇਨ ਨੇ 16 ਤੋਂ 60 ਸਾਲ ਤਕ ਦੀ ਉਮਰ ਵਾਲੇ ਰੂਸੀ ਪੁਰਸ਼ਾਂ ਦੇ ਦੇਸ਼ 'ਚ ਪ੍ਰਵੇਸ਼ ਨੂੰ ਸੀਮਤ ਕਰ ਦਿੱਤਾ ਹੈ। ਦੇਸ਼ ਦੀ ਸਰਹੱਦ ਸੁਰੱਖਿਆ ਸੇਵਾ ਦੇ ਪ੍ਰਮੁੱਖ ਨੇ ਇਹ ਜਾਣਕਾਰੀ ਦਿੱਤੀ ਹੈ। ਯੂਕਰੇਨ ਨੇ ਇਹ ਕਦਮ ਪਿਛਲੇ ਹਫਤੇ ਮਾਸਕੋ ਵੱਲੋਂ ਉਸ ਦੇ ਤਿੰਨ ਜਹਾਜ਼ਾਂ ਨੂੰ ਜ਼ਬਤ ਕਰਨ ਤੋਂ ਬਾਅਦ ਚੁੱਕਿਆ ਹੈ। ਜਹਾਜ਼ ਜ਼ਬਤ ਕੀਤੇ ਜਾਣ ਤੋਂ ਬਾਅਦ ਕੀਵ ਨੇ ਸੀਮਤ ਖੇਤਰਾਂ 'ਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਸੀ।
ਸੀਮਾ ਸੇਵਾ ਪ੍ਰਮੁੱਖ ਤਸ਼ਯਕਲ ਨੇ ਰਾਸ਼ਟਰਪਤੀ ਪੇਟ੍ਰੋ ਪੋਰੋਸ਼ੇਂਕੋ ਨਾਲ ਬੈਠਕ ਤੋਂ ਬਾਅਦ ਕਿਹਾ, 'ਅੱਜ ਤੋਂ ਵਿਦੇਸ਼ੀਆਂ ਦੇ ਪ੍ਰਵੇਸ਼ ਨੂੰ ਘੱਟ ਕੀਤਾ ਗਿਆ ਹੈ। ਇਸ ਦਾ ਪਹਿਲਾਂ ਉਦਾਹਰਣ ਰੂਸੀ ਪਰੀਸੰਘ ਦੇ 16 ਤੋਂ 60 ਸਾਲ ਤਕ ਦੀ ਉਮਰ ਵਾਲੇ ਪੁਰਸ਼ ਨਾਗਰਿਕ ਹਨ।' ਪੋਰੋਸ਼ੇਂਕੋ ਨੇ ਕਿਹਾ ਕਿ 'ਮਨੁੱਖੀ ਆਧਾਰਾਂ' ਨੂੰ ਛੱਡ ਕੇ ਰੂਸੀ ਪੁਰਸ਼ਾਂ ਦਾ ਪ੍ਰਵੇਸ਼ ਸੀਮਤ ਰਹੇਗਾ।
ਯੂਕਰੇਨ ਨੇ ਬੁੱਧਵਾਰ ਨੂੰ ਰੂਸੀ ਦੀ ਸੀਮਾ, ਕਾਲਾ ਸਾਗਰ ਤੇ ਅਜੋਵ ਸਾਗਰ ਨਾਲ ਲੱਗਦੇ 10 ਖੇਤਰਾਂ 'ਚ 30 ਦਿਨ ਲਈ ਮਾਰਸ਼ਲ ਲਾਅ ਲਗਾਇਆ ਹੋਇਆ ਹੈ। ਰੂਸ ਨੇ ਯੂਕਰੇਨ ਦੇ ਜਹਾਜ਼ਾਂ 'ਤੇ ਕਬਜ਼ਾ ਕਰਕੇ ਉਸ ਦੇ 24 ਨਾਗਰਿਕਾਂ ਨੂੰ ਬੰਧਕ ਬਣਾ ਲਿਆ ਸੀ। ਇਸ ਘਟਨਾ ਤੋਂ ਨਾਰਾਜ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-20 ਸਿਖਰ ਸੰਮੇਲਨ 'ਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਨਾਲ ਆਪਣੀ ਪਹਿਲਾਂ ਤੋਂ ਤੈਅ ਬੈਠਕ ਨੂੰ ਰੱਦ ਕਰ ਦਿੱਤਾ ਸੀ।
ਇਮਰਾਨ ਤੇ ਸਿੱਧੂ 'ਵਰਲਡ ਨੋਬਲ ਪੀਸ' ਐਵਾਰਡ ਦੇ ਹੱਕਦਾਰ
NEXT STORY