ਇੰਟਰਨੈਸ਼ਨਲ ਡੈਸਕ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਸ਼ੁੱਕਰਵਾਰ ਨੂੰ ਟੈਲੀਫੋਨ 'ਤੇ ਗੱਲਬਾਤ ਕਰਨ ਵਾਲੇ ਹਨ। ਦਰਅਸਲ, ਵ੍ਹਾਈਟ ਹਾਊਸ ਨੇ ਬੀਜਿੰਗ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕ੍ਰੇਨ 'ਤੇ ਰੂਸੀ ਹਮਲੇ ਲਈ ਫੌਜੀ ਜਾਂ ਆਰਥਿਕ ਸਹਾਇਤਾ ਮੁਹੱਈਆ ਕਰਨਾ ਵਾਸ਼ਿੰਗਟਨ ਅਤੇ ਹੋਰ ਵੱਲੋਂ ਗੰਭੀਰ ਅੰਜ਼ਾਮ ਨੂੰ ਸੱਦਾ ਦੇਣਾ ਹੈ। ਇਸ ਗੱਲਬਾਤ ਦੀ ਯੋਜਨਾ 'ਤੇ ਉਸ ਸਮੇਂ ਤੋਂ ਕੰਮ ਹੋ ਰਿਹਾ ਹੈ ਜਦੋਂ ਤੋਂ ਬਾਈਡੇਨ ਅਤੇ ਸ਼ੀ ਨੇ ਨਵੰਬਰ 'ਚ ਇਕ ਡਿਜੀਟਲ ਸ਼ਿਖ਼ਰ ਬੈਠਕ ਕੀਤੀ ਸੀ। ਹਾਲਾਂਕਿ, ਯੂਕ੍ਰੇਨ ਵਿਰੁੱਧ ਰੂਸੀ ਹਮਲਿਆਂ ਨੂੰ ਲੈ ਕੇ ਵਾਸ਼ਿੰਗਟਨ ਅਤੇ ਬੀਜਿੰਗ ਦਰਮਿਆਨ ਮਤਭੇਦਾਂ ਦੀ ਇਸ ਗੱਲਬਾਤ ਦੇ ਕੇਂਦਰ 'ਚ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਹੋਰ ਹਥਿਆਰਾਂ ਦੀ ਲੋੜ ਹੈ : ਚੈੱਕ ਪੀ.ਐੱਮ. ਫਿਆਲਾ
ਵ੍ਹਾਈਟ ਹਾਊਸ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਾਈਡੇਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚੀਨ ਦੇ ਸਮਰਥਕ ਅਤੇ ਯੂਕ੍ਰੇਨ 'ਚ ਰੂਸ ਦੇ ਵਹਿਸ਼ੀ ਹਮਲੇ ਦੀ ਨਿੰਦਾ ਨਾ ਕਰਨ ਦੇ ਬਾਰੇ 'ਚ ਸ਼ੀ ਤੋਂ ਸਵਾਲ ਕਰਨਗੇ। ਸਾਕੀ ਨੇ ਕਿਹਾ ਕਿ ਇਹ ਮੁਲਾਂਕਣ ਕਰਨ ਦਾ ਇਕ ਮੌਕਾ ਹੈ ਕਿ ਰਾਸ਼ਟਰਪਤੀ ਸ਼ੀ ਕਿਥੇ ਖੜ੍ਹੇ ਹਨ। ਚੀਨ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਤੋਂ ਗੱਲਬਾਤ ਕਰਨ, ਮਨੁੱਖੀ ਸਹਾਇਤਾ ਅਤੇ ਗ੍ਰਾਂਟਾਂ ਨੂੰ ਲੈ ਕੇ ਆਪਣੀ ਅਪੀਲ ਦੁਹਰਾਈ ਹੈ। ਨਾਲ ਹੀ, ਉਸ ਨੇ ਅਮਰੀਕਾ 'ਤੇ ਰੂਸ ਨੂੰ ਉਕਸਾਉਣ ਦਾ ਅਤੇ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਕਰ ਸੰਘਰਸ਼ ਨੂੰ ਵਧਾਉਣ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ : ਮਿਆਂਮਾਰ 'ਚ ਜੇਲ੍ਹ ਤੋੜਨ ਦੀ ਕੋਸ਼ਿਸ਼ ਅਸਫ਼ਲ, ਗੋਲੀਬਾਰੀ 'ਚ 7 ਕੈਦੀਆਂ ਦੀ ਮੌਤ ਤੇ 12 ਜ਼ਖਮੀ
ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਰੋਜ਼ਾਨਾ ਬ੍ਰੀਫਿੰਗ 'ਚ ਕਿਹਾ ਕਿ ਚੀਨ ਨੇ ਹਰ ਸਮੇਂ ਜਾਨੀ ਨੁਕਸਾਨ ਤੋਂ ਬਚਣ ਦੀ ਹਰ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜਵਾਬ ਦੇਣਾ ਆਸਾਨ ਹੈ ਕਿ ਯੂਕ੍ਰੇਨ 'ਚ ਆਮ ਲੋਕਾਂ ਨੂੰ ਕਿਸ ਚੀਜ਼ ਦੀ ਜ਼ਿਆਦਾ ਲੋੜ ਹੈ-ਭੋਜਨ ਦੀ ਜਾਂ ਮਸ਼ੀਨ ਗੰਨ ਦੀ? ਸ਼ੁੱਕਰਵਾਰ ਨੂੰ ਟੈਲੀਫੋਨ 'ਤੇ ਹੋਣ ਵਾਲੀ ਗੱਲਬਾਤ, ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ੀ ਨਾਲ ਉਨ੍ਹਾਂ ਦੀ ਚੌਥੀ ਗੱਲਬਾਤ ਹੋਵੇਗੀ।
ਇਹ ਵੀ ਪੜ੍ਹੋ : ਯੂਕ੍ਰੇਨ ਨਾਲ ਗੱਲਬਾਤ ਅਗੇ ਵਧ ਰਹੀ : ਰੂਸ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕੋਵਿਡ-19 ਦੀ ਮੌਜੂਦਾ ਲਹਿਰ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰ ਰਿਹਾ ਹੈ ਚੀਨ
NEXT STORY