ਕੀਵ (ਭਾਸ਼ਾ) : ਯੂਕ੍ਰੇਨ ਨੇ ਕਰੀਬ 1,400 ਡਰੋਨ ਖ਼ਰੀਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਖੋਜੀ ਡਰੋਨ ਹਨ ਜਦਕਿ ਕਈ ਡਰੋਨਾਂ ਨੂੰ ਲੜਾਕੂ ਮਾਡਲ ਦੇ ਰੂਪ 'ਚ ਵਿਕਸਿਤ ਕਰਨ ਦੀ ਯੋਜਨਾ ਬਣਾਈ ਦਾ ਜਾ ਰਹੀ ਹੈ ਤਾਂ ਜੋ ਰੂਸੀ ਸੈਨਾ ਵੱਲੋਂ ਹਮਲੇ ਦੌਰਾਨ ਵਰਤੇ ਜਾਣ ਵਾਲੇ ਡਰੋਨਾਂ ਨੂੰ ਮਾਰ ਗਿਰਾਇਆ ਦਾ ਸਕੇ। ਇਸ ਦੀ ਜਾਣਕਾਰੀ ਯੂਕ੍ਰੇਨ ਦੇ ਤਕਨਾਲੋਜੀ ਮੰਤਰੀ ਨੇ ਦਿੱਤੀ। ਨਿਊਜ਼ ਏਜੰਸੀ 'ਦਿ ਐਸੋਸੀਏਟਿਡ ਪ੍ਰੈਸ' ਨੂੰ ਹਾਲ ਹੀ 'ਚ ਦਿੱਤੀ ਇੰਟਰਵਿਊ 'ਚ ਯੂਕ੍ਰੇਨ ਦੇ ਡਿਜੀਟਲ ਟੈਕਨਾਲੋਜੀ ਮੰਤਰੀ ਮਿਖਾਈਲੋ ਫੇਡੋਰੋਵ ਨੇ ਯੂਕ੍ਰੈਨ-ਰੂਸ ਜੰਗ ਨੂੰ ਇੰਟਰਨੈੱਟ ਯੁੱਗ ਦੀ ਪਹਿਲੀ ਵੱਡੀ ਜੰਗ ਦੱਸਿਆ। ਉਨ੍ਹਾਂ ਨੇ ਸੰਘਰਸ਼ ਨੂੰ ਬਦਲਣ ਲਈ ਐਲੋਨ ਮਸਕ ਦੇ ਸਟਾਰਲਿੰਕ ਵਰਗੇ ਡਰੋਨ ਤੇ ਸੈਟੇਲਾਈਟ ਇੰਟਰਨੈੱਟ ਪ੍ਰਣਾਲੀ ਨੂੰ ਇਸ ਦਾ ਸਿਹਰਾ ਦਿੱਤਾ।
ਇਹ ਵੀ ਪੜ੍ਹੋ- ਕੋਰੋਨਾ ਆਫ਼ਤ : ਨਿਊਜ਼ੀਲੈਂਡ 'ਚ 32 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਦਰਜ, 78 ਮੌਤਾਂ
ਦੱਸਣਯੋਗ ਹੈ ਕਿ ਯੂਕ੍ਰੇਨ ਨੇ 'ਫਲਾਈ ਆਈ' ਵਰਗੇ ਡਰੋਨ ਖ਼ਰੀਦੇ ਹਨ ਜੋ ਖ਼ੁਫੀਆ ਜਾਣਕਾਰੀ , ਜੰਗ ਦੇ ਮੈਦਾਨਾਂ ਦੀ ਨਿਗਰਾਨੀ ਅਤੇ ਜਾਸੂਸੀ ਕਰਨ ਲਈ ਵਰਤੇ ਜਾਣ ਵਾਲੇ ਛੋਟੇ ਡਰੋਨਾਂ ਵਿੱਚੋਂ ਇਕ ਹੈ। ਫੇਡਰੋਵ ਨੇ ਕਿਹਾ ਕਿ ਹੁਣ ਅਸੀਂ ਜਾਸੂਸੀ ਡਰੋਨਾਂ ਨਾਲ ਲੈਸ ਹਾਂ ਅਤੇ ਅਗਲੇ ਪੜਾਅ, ਡਰੋਨਾਂ ਰਾਹੀਂ ਹਮਲਾ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਵਿਸਫੋਟਕ ਡਰੋਨ ਹੈ, ਜੋ ਤਿੰਨ ਤੋਂ 10 ਕਿਲੋਮੀਟਰ ਤੱਕ ਉਡਾਣ ਭਰਦਾ ਹੈ ਅਤੇ ਟੀਚਿਆਂ ਨੂੰ ਮਾਰਨ 'ਚ ਸਮਰੱਥ ਹੈ।
ਇਹ ਵੀ ਪੜ੍ਹੋ- ਚੀਨ ਨੇ ਖੋਲ੍ਹੇ ਬਾਰਡਰ, ਹੁਣ ਨਵੇਂ ਪਾਸਪੋਰਟ ਜਾਰੀ ਕਰਨੇ ਕਰੇਗਾ ਸ਼ੁਰੂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕੋਵਿਡ ਦਾ ਪ੍ਰਕੋਪ: ਚੀਨ 'ਚ ਦਵਾਈਆਂ ਦੀ ਭਾਰੀ ਕਮੀ, ਲੋਕ ਬਲੈਕ 'ਚ ਖਰੀਦ ਰਹੇ ਨੇ ਕੋਰੋਨਾ ਦੀਆਂ ਭਾਰਤੀ ਦਵਾਈਆਂ
NEXT STORY