ਇੰਟਰਨੈਸ਼ਨਲ ਡੈਸਕ : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਤਿੱਖੀ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਬਾਹਰ ਕੱਢ ਦਿੱਤਾ ਗਿਆ। ਸ਼ੁੱਕਰਵਾਰ ਨੂੰ ਦੋਵਾਂ ਨੇਤਾਵਾਂ ਵਿਚਾਲੇ ਬਹਿਸ ਕਰੀਬ 10 ਮਿੰਟ ਤੱਕ ਚੱਲੀ, ਜਿਸ 'ਚ ਸਿਆਸੀ ਅਤੇ ਕੂਟਨੀਤਕ ਮੁੱਦਿਆਂ 'ਤੇ ਡੂੰਘਾਈ ਨਾਲ ਚਰਚਾ ਹੋਈ। ਇਹ ਘਟਨਾ ਉਦੋਂ ਵਾਪਰੀ ਜਦੋਂ ਜ਼ੈਲੇਂਸਕੀ ਅਮਰੀਕਾ ਦੇ ਦੌਰੇ 'ਤੇ ਸਨ ਅਤੇ ਉਨ੍ਹਾਂ ਨਾਲ ਚੱਲ ਰਹੀ ਗੱਲਬਾਤ ਦੌਰਾਨ ਤਣਾਅ ਵਧ ਗਿਆ ਸੀ।
ਜਾਣਕਾਰੀ ਮੁਤਾਬਕ, ਜ਼ੈਲੇਂਸਕੀ ਸਵੇਰੇ ਕਰੀਬ 11 ਵਜੇ ਅਮਰੀਕਾ ਤੋਂ ਰਵਾਨਾ ਹੋ ਕੇ ਬਰਤਾਨੀਆ ਦੀ ਰਾਜਧਾਨੀ ਲੰਡਨ ਪਹੁੰਚ ਗਏ। ਉਥੇ ਉਹ ਐਤਵਾਰ ਨੂੰ ਹੋਣ ਜਾ ਰਹੇ ਯੂਰਪੀ ਦੇਸ਼ਾਂ ਦੇ ਇਕ ਮਹੱਤਵਪੂਰਨ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਇਸ ਸੰਮੇਲਨ ਵਿੱਚ ਫਰਾਂਸ, ਜਰਮਨੀ, ਡੈਨਮਾਰਕ, ਇਟਲੀ ਅਤੇ ਹੋਰ ਯੂਰਪੀ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਨਾਟੋ ਦੇ ਸਕੱਤਰ ਜਨਰਲ ਅਤੇ ਯੂਰਪੀ ਸੰਘ ਅਤੇ ਯੂਰਪੀ ਕੌਂਸਲ ਦੇ ਪ੍ਰਧਾਨ ਵੀ ਇਸ ਸੰਮੇਲਨ 'ਚ ਮੌਜੂਦ ਰਹਿਣਗੇ। ਸਿਖਰ ਸੰਮੇਲਨ ਵਿੱਚ ਯੂਕ੍ਰੇਨ ਸੰਕਟ ਅਤੇ ਯੂਰਪ ਵਿੱਚ ਸੁਰੱਖਿਆ ਅਤੇ ਆਰਥਿਕ ਸਥਿਤੀ ਸਮੇਤ ਹੋਰ ਵਿਸ਼ਵ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਔਰਤ ਨੇ ਮਨਾਇਆ ਤਲਾਕ ਦਾ ਜਸ਼ਨ, ਵੀਡੀਓ 'ਚ ਦਿੱਤਾ ਖ਼ਾਸ ਸੰਦੇਸ਼
ਇਸ ਦੌਰਾਨ ਜ਼ੈਲੇਂਸਕੀ ਨੇ ਟਵਿੱਟਰ (ਐਕਸ) 'ਤੇ 14 ਟਵੀਟ ਰਾਹੀਂ ਅਮਰੀਕਾ ਅਤੇ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ ਅਮਰੀਕੀ ਜਨਤਾ ਨੇ ਇਸ ਔਖੇ ਸਮੇਂ ਵਿੱਚ ਯੂਕ੍ਰੇਨ ਦੇ ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਦਾ ਸਾਥ ਦਿੱਤਾ। ਜ਼ੈਲੇਂਸਕੀ ਨੇ ਕਿਹਾ, "ਮਨੁੱਖ ਅਤੇ ਮਨੁੱਖਤਾ ਪਹਿਲਾਂ ਆਉਂਦੇ ਹਨ ਅਤੇ ਉਨ੍ਹਾਂ ਸੰਯੁਕਤ ਰਾਜ ਦੇ ਨਾਲ ਮਜ਼ਬੂਤ ਅਤੇ ਸਥਿਰ ਸਬੰਧਾਂ ਦੀ ਕਾਮਨਾ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਇਹ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਅਤੇ ਸਮਝ ਵਧੇਗੀ।''
ਇਹ ਘਟਨਾਕ੍ਰਮ ਦੋਵਾਂ ਦੇਸ਼ਾਂ ਦੇ ਸਬੰਧਾਂ 'ਤੇ ਕੁਝ ਸਵਾਲ ਖੜ੍ਹੇ ਕਰਦਾ ਹੈ, ਪਰ ਯੂਕਰੇਨ ਨੂੰ ਅਮਰੀਕਾ ਤੋਂ ਸਮਰਥਨ ਮਿਲਣਾ ਅਤੇ ਯੂਰਪੀ ਸੰਮੇਲਨ 'ਚ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਕੂਟਨੀਤਕ ਸਥਿਤੀ ਮਜ਼ਬੂਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਰੀਰ ਦੇ ਇਨ੍ਹਾਂ ਉਪਰਲੇ ਹਿੱਸਿਆਂ 'ਚ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਹਾਰਟ ਅਟੈਕ ਦੇ ਸਾਈਲੈਂਟ ਲੱਛਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਰੁਪਏ ਸਸਤਾ ਹੋ ਗਿਆ ਡੀਜ਼ਲ, ਪੈਟਰੋਲ ਦੀ ਵੀ ਘਟੀ ਕੀਮਤ
NEXT STORY