ਸੰਯੁਕਤ ਰਾਸ਼ਟਰ -ਸੰਯੁਕਤ ਰਾਸ਼ਟਰ ਪ੍ਰਮੁੱਖ ਐਂਤੋਨੀਓ ਗੁਟਾਰੇਸ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਲਈ ਕਈ ਦੇਸ਼ਾਂ ਨੂੰ ਟੀਕੇ ਮੁਹੱਈਆ ਕਰਵਾਉਣ ਦੇ ਭਾਰਤ ਦੇ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਦੀ ਟੀਕਾ ਨਿਰਮਾਣ ਸਮਰੱਥਾ ਅੱਜ ਦੁਨੀਆ ਦੀ ਸਰਵਸ਼੍ਰੇਸ਼ਠ ਪੂੰਜੀਆਂ ਵਿਚੋਂ ਇਕ ਹੈ। ਗੁਟਾਰੇਸ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਕੋਲ ਉਹ ਸਾਰੇ ਜ਼ਰੂਰੀ ਸਾਧਨ ਮੁਹੱਈਆ ਹੋਣਗੇ, ਜੋ ਵੈਸ਼ਵਿਸ ਟੀਕਾਕਰਣ ਮੁਹਿੰਮ ਨੂੰ ਸਫਲ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣਗੇ।
ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ
ਉਨ੍ਹਾਂ ਨੇ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਭਾਰਤ ’ਤੇ ਕਿੰਨਾ ਭਰੋਸਾ ਕਰਦੇ ਹਾਂ। ਭਾਰਤ ਸਭ ਤੋਂ ਉੱਨਤ ਦਵਾ ਉਦਯੋਗਾਂ ’ਚ ਸ਼ਾਮਲ ਹੈ। ਭਾਰਤ ਨੇ ਜੇਨੇਰਿਕ (ਆਮ) ਦਵਾਈਆਂ ਦੇ ਨਿਰਮਾਣ ’ਚ ਬਹੁਤ ਅਹਿਮ ਕਿਰਦਾਰ ਨਿਭਾਇਆ ਹੈ ਜੋ ਕਿ ਦੁਨੀਆ ਭਰ ’ਚ ਦਵਾਈਆਂ ਤਕ ਪਹੁੰਚ ਲਈ ਅਹਿਮ ਹੈ।
ਇਹ ਵੀ ਪੜ੍ਹੋ -ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ 'ਤੇ ਫਿਸਲਿਆ
ਗੁਟਾਰੇਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤ ਦੀ ਉਤਪਾਦਨ ਸਮਰੱਥਾ ਅੱਜ ਦੁਨੀਆ ਦੀ ਸਰਵਸ਼੍ਰੇਸ਼ਠ ਪੂੰਜੀਆਂ ਵਿਚੋਂ ਇਕ ਹੈ ਅਤੇ ਮੈਨੂੰ ਉਮੀਦ ਹੈ ਕਿ ਦੁਨੀਆ ਵੀ ਇਸ ਗੱਲ ਨੂੰ ਸਮਝਦੀ ਹੈ ਕਿ ਇਸਦਾ ਪੂਰਾ ਇਸਤੇਮਾਲ ਹੋਣਾ ਚਾਹੀਦਾ ਹੈ। ਅਮਰੀਕਾ ਨੇ ਵੀ ਅਨੇਕਾਂ ਦੇਸਾਂ ਨੂੰ ਕੋਵਿਡ-19 ਦੀ ਟੀਕੇ ਭੇਟ ਕਰਨ ’ਤੇ ਭਾਰਤ ਦੀ ਸ਼ਲਾਘਾ ਕਰਦੇ ਹੋਏ ਉਸਨੂੰ ‘ਸੱਚਾ ਮਿੱਤਰ’ ਦੱਸਿਆ ਅਤੇ ਕਿਹਾ ਕਿ ਉਹ ਵੈਸ਼ਵਿਕ ਭਾਈਚਾਰੇ ਦੀ ਮਦਦ ਕਰਨ ਲਈ ਆਪਣੇ ਦਵਾਈ ਖੇਤਰ ਦਾ ਉਪਯੋਗ ਕਰ ਰਿਹਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਤਾਲਿਬਾਨ ਨੇ ਅਫਗਾਨ ਸ਼ਾਂਤੀ ਪ੍ਰਕਿਰਿਆ 'ਤੇ ਕੀਤੀ ਚਰਚਾ
NEXT STORY