ਕਾਬੁਲ (ਆਈ.ਏ.ਐੱਨ.ਐੱਸ.): ਦੇਸ਼ ਦੇ ਕੇਂਦਰੀ ਬੈਂਕ 'ਦਾ ਅਫਗਾਨਿਸਤਾਨ ਬੈਂਕ' (DAB) ਨੇ ਘੋਸ਼ਣਾ ਕੀਤੀ ਹੈ ਕਿ ਸੰਯੁਕਤ ਰਾਸ਼ਟਰ ਨੇ ਵਿਸ਼ਵ ਸੰਸਥਾ ਦੀ ਮਾਨਵਤਾਵਾਦੀ ਸਹਾਇਤਾ ਦੇ ਹਿੱਸੇ ਵਜੋਂ ਯੁੱਧ ਪ੍ਰਭਾਵਿਤ ਦੇਸ਼ ਨੂੰ 32 ਮਿਲੀਅਨ ਡਾਲਰ ਮਤਲਬ 3.2 ਕਰੋੜ ਡਾਲਰ ਦੀ ਨਕਦ ਰਾਸ਼ੀ ਭੇਜੀ ਹੈ। ਖਾਮਾ ਪ੍ਰੈੱਸ ਨੇ ਇਹ ਜਾਣਕਾਰੀ ਦਿੱਤੀ।
ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਡੀਏਬੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਰਾਸ਼ੀ ਵੀਰਵਾਰ ਨੂੰ ਅਫਗਾਨਿਸਤਾਨ ਇੰਟਰਨੈਸ਼ਨਲ ਬੈਂਕ (ਏਆਈਬੀ) ਨੂੰ ਦਿੱਤੀ ਗਈ ਸੀ।ਸੰਯੁਕਤ ਰਾਸ਼ਟਰ ਦੀ ਸਹਾਇਤਾ ਦਾ ਸੁਆਗਤ ਕਰਦੇ ਹੋਏ ਡੀਏਬੀ ਨੇ ਕਿਹਾ ਕਿ ਇਹ ਰਾਸ਼ੀ ਉਸ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਦੇ ਆਧਾਰ 'ਤੇ ਸੰਯੁਕਤ ਰਾਸ਼ਟਰ ਦੇਸ਼ ਨੂੰ ਮਾਰਚ ਤੱਕ ਹਰ ਹਫ਼ਤੇ 20 ਮਿਲੀਅਨ ਡਾਲਰ ਪ੍ਰਦਾਨ ਕਰੇਗਾ।
ਪੜ੍ਹੋ ਇਹ ਅਹਿਮ ਖਬਰ - ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਅ ਨੇਤਾ ਬਣੇ PM 'ਮੋਦੀ', ਟਰੂਡੋ, ਬਾਈਡੇਨ ਨੂੰ ਛੱਡਿਆ ਪਿੱਛੇ
ਇਸ ਵਿਚ ਕਿਹਾ ਗਿਆ ਹੈ ਕਿ ਇਹ ਯਕੀਨੀ ਤੌਰ 'ਤੇ ਅਫਗਾਨਿਸਤਾਨ ਦੀ ਕਮਜ਼ੋਰ ਆਰਥਿਕ ਅਤੇ ਬੈਂਕਿੰਗ ਪ੍ਰਣਾਲੀਆਂ ਦੀ ਮਦਦ ਕਰੇਗਾ, ਜਿਨ੍ਹਾਂ ਦੇ ਢਹਿ ਜਾਣ ਦਾ ਡਰ ਹੈ। ਦੂਜੇ ਪਾਸੇ ਆਰਥਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਫਗਾਨਿਸਤਾਨ ਦੇ ਬਾਜ਼ਾਰ 'ਚ ਡਾਲਰ ਮੁੜ ਨਹੀਂ ਪਰਤਦਾ, ਉਦੋਂ ਤੱਕ ਦੇਸ਼ ਦੀ ਸਥਾਨਕ ਕਰੰਸੀ ਅਫਗਾਨੀ ਦਾ ਮੁੱਲ ਹੋਰ ਡਿੱਗੇਗਾ।
UAE ਅੱਤਵਾਦੀ ਹਮਲਾ: ਅੱਜ ਪੰਜਾਬ ਪਹੁੰਚਣਗੀਆਂ ਦੋਵਾਂ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ
NEXT STORY