ਦੁਬਈ (ਭਾਸ਼ਾ) - ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਭਾਰਤ ਦੇ ਰਾਜਦੂਤ ਸੰਜੇ ਸੁਧੀਰ ਨੇ ਕਿਹਾ ਕਿ ਆਬੂਧਾਬੀ ਵਿਚ ਸੋਮਵਾਰ ਨੂੰ ਹੋਏ ਡਰੋਨ ਹਮਲੇ ਵਿਚ ਮਾਰੇ ਗਏ 2 ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਯਾਨੀ ਅੱਜ ਪੰਜਾਬ ਪਹੁੰਚ ਜਾਣਗੀਆਂ। 17 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ਵਿਚ ਤਿੰਨ ਪੈਟਰੋਲੀਅਮ ਟੈਂਕਰਾਂ ’ਤੇ ‘ਛੋਟੀਆ-ਛੋਟੀਆਂ ਉੱਡਣ ਵਾਲੀਆਂ ਵਸਤੂਆਂ’ (ਸੰਭਵ ਤੌਰ ’ਤੇ ਡਰੋਨ) ਡਿੱਗਣ ਨਾਲ ਧਮਾਕੇ ਹੋਏ, ਜਿਸ ਵਿਚ 2 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ, ਜਦੋਂਕਿ 6 ਹੋਰ ਜ਼ਖ਼ਮੀ ਹੋ ਗਏ। ਇਹ ਸਾਰੇ ਆਬੂਧਾਬੀ ਨੈਸ਼ਨਲ ਆਇਲ ਕੰਪਨੀ (ਏ.ਡੀ.ਐਨ.ਓ.ਸੀ.) ਦੇ ਕਰਮਚਾਰੀ ਸਨ। ਯਮਨ ਦੇ ਹੂਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ: ਭਾਰਤ ਨੇ UAE ’ਤੇ ਹੋਏ ਅੱਤਵਾਦੀ ਹਮਲੇ ਨੂੰ ਦੱਸਿਆ ‘ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ’, ਮਾਰੇ ਗਏ ਸਨ 2 ਭਾਰਤ
ਯੂ.ਏ.ਈ. ਵਿਚ ਭਾਰਤ ਦੇ ਰਾਜਦੂਤ ਸੰਜੇ ਸੁਧੀਰ ਨੇ ਕਿਹਾ ਕਿ ਯੂ.ਏ.ਈ. ਦੀ ਰਾਜਧਾਨੀ ਵਿਚ ਭਾਰਤੀ ਮਿਸ਼ਨ ਨੇ ਦੋਵਾਂ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ ਦੀਆਂਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ। ਸੁਧੀਰ ਨੇ ਟਵੀਟ ਕੀਤਾ ਸੀ, ‘ਮ੍ਰਿਤਕ ਦੇਹਾਂ ਕੱਲ੍ਹ (ਸ਼ੁੱਕਰਵਾਰ) ਸਵੇਰੇ ਅੰਮ੍ਰਿਤਸਰ ਪਹੁੰਚ ਜਾਣਗੀਆਂ। ਯੂ.ਏ.ਈ. ਸਰਕਾਰ ਅਤੇ ਏ.ਡੀ.ਐਨ.ਓ.ਸੀ. ਦੇ ਸਹਿਯੋਗ ਦੀ ਅਸੀਂ ਬਹੁਤ ਸ਼ਲਾਘਾ ਕਰਦੇ ਹਾਂ। ਅਸੀਂ ਸਥਾਨਕ ਸਹਾਇਤਾ ਲਈ ਪੰਜਾਬ ਸਰਕਾਰ ਦੇ ਸੰਪਰਕ ਵਿਚ ਹਾਂ।’ 2 ਭਾਰਤੀਆਂ ਦੀ ਪਛਾਣ ਅਜੇ ਤੱਕ ਉਜਾਗਰ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਗੁਰਦਾਸਪੁਰ ਦੇ 25 ਸਾਲਾ ਗੱਭਰੂ ਦੀ ਟਰੱਕ ਹਾਦਸੇ ’ਚ ਮੌਤ
ਨੈਸ਼ਨਲ ਸ਼ੂਟਿੰਗ ਚੈਂਪੀਅਨ ਕਰਮ ਸਿੰਘ ਲਹਿਲ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ
NEXT STORY