ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੂਮੂਰਤੀ ਨੇ ਮੰਗਲਵਾਰ ਨੂੰ 2022 ਲਈ ਸੁਰੱਖਿਆ ਪ੍ਰੀਸ਼ਦ ਦੀ ਅੱਤਵਾਦੀ ਰੋਕੂ ਕਮੇਟੀ (ਸੀ.ਟੀ.ਸੀ.) ਦੀ ਪ੍ਰਧਾਨਗੀ ਸੰਭਾਲੀ। ਭਾਰਤ ਅਜੇ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਹੈ ਅਤੇ ਉਸ ਦੇ ਦੋ ਸਾਲ ਦਾ ਕਾਰਜਕਾਲ 31 ਦਸੰਬਰ 2022 ਨੂੰ ਖਤਮ ਹੋਵੇਗਾ।
ਇਹ ਵੀ ਪੜ੍ਹੋ : ਥਾਈਲੈਂਡ : ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਓਮੀਕ੍ਰੋਨ ਦੇ ਮਾਮਲਿਆਂ 'ਚ ਹੋਇਆ ਵਾਧਾ
ਸੀ.ਟੀ.ਸੀ. ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਪਹਿਲੀ ਸ਼ਾਮ ਨੂੰ ਭਾਰਤ ਨੇ ਅੱਤਵਾਦੀ ਰੋਕੂ ਕਮੇਟੀ ਕਾਰਜਕਾਰੀ ਡਾਇਰੈਕਟਰ (ਸੀ.ਟੀ.ਈ.ਡੀ.) ਦੇ ਕਾਰਜ ਖੇਤਰ ਦੇ ਨਵੇਂ ਪ੍ਰਸਤਾਵ ਦੇ ਪੱਖ 'ਚ ਵੋਟ ਦਿੱਤੀ ਸੀ। ਸੰਯੁਕਤ ਰਾਸ਼ਟਰ ਪ੍ਰੀਸ਼ਦ ਨੇ ਇਸ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਸੀ। ਭਾਰਤ ਨੇ ਕਿਹਾ ਕਿ 2022 ਲਈ ਸੀ.ਟੀ.ਸੀ. ਦਾ ਪ੍ਰਧਾਨ ਹੋਣ ਦੇ ਤੌਰ 'ਤੇ ਭਾਰਤ ਅੱਤਵਾਦ ਰੋਕੂ ਦੀ ਬਹੁਪੱਖੀ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨ 'ਚ ਸੀ.ਟੀ.ਸੀ. ਦੀ ਭੂਮਿਕਾ ਵਧਾਉਣ ਦੀ ਕੋਸ਼ਿਸ਼ ਕਰੇਗਾ ਅਤੇ ਸਭ ਤੋਂ ਮਹੱਤਵਪੂਰਨ ਇਹ ਯਕੀਨੀ ਕਰੇਗਾ ਕਿ ਅੱਤਵਾਦ ਦੇ ਖਤਰੇ 'ਤੇ ਗਲੋਬਲ ਪ੍ਰਤੀਕਿਰਿਆ ਸਪੱਸ਼ਟ ਅਤੇ ਪ੍ਰਭਾਵੀ ਰਹੇ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਦਾ ਕਹਿਰ, ਹੁਣ ਤੱਕ 13 ਮੰਤਰੀ ਤੇ 70 ਵਿਧਾਇਕ ਆਏ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਥਾਈਲੈਂਡ : ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਓਮੀਕ੍ਰੋਨ ਦੇ ਮਾਮਲਿਆਂ 'ਚ ਹੋਇਆ ਵਾਧਾ
NEXT STORY