ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਦੇ ਇਕ ਨਵੇਂ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਕੋਵਿਡ-19 ਮਹਾਮਾਰੀ ਦੇ ਗੰਭੀਰ ਲੰਬੇ ਸਮੇਂ ਨਤੀਜਿਆਂ ਦੇ ਚੱਲਦੇ 2030 ਤੱਕ 20 ਕਰੋੜ 70 ਲੱਖ ਹੋਰ ਲੋਕ ਬਹੁਤ ਜ਼ਿਆਦਾ ਗਰੀਬ ਹੋ ਜਾਣਗੇ। ਨਾਲ ਹੀ ਜੇਕਰ ਅਜਿਹਾ ਹੋਇਆ ਤਾਂ ਦੁਨੀਆ ਭਰ 'ਚ ਬੇਹਦ ਗਰੀਬ ਲੋਕਾਂ ਦੀ ਗਿਣਤੀ ਇਕ ਅਰਬ ਦੇ ਪਾਰ ਹੋ ਜਾਵੇਗੀ। ਅਧਿਐਨ 'ਚ ਕੋਵਿਡ-19 ਤੋਂ ਉਬਰਨ ਦੇ ਵੱਖ-ਵੱਖ ਦ੍ਰਿਸ਼ਾਂ ਦੇ ਕਾਰਣ ਸਥਿਰ ਵਿਕਾਸ ਟੀਚਿਆਂ (ਐੱਸ.ਡੀ.ਸੀ.) 'ਤੇ ਲੜਨ ਵਾਲੇ ਅਸਰ ਅਤੇ ਮਹਾਮਾਰੀ ਕਾਰਣ ਅਗਲੇ ਦਹਾਕੇ ਤੱਕ ਪੈਣ ਵਾਲੇ ਬਹੁ-ਪੱਧਰੀ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਗਿਆ।
ਇਹ ਵੀ ਪੜ੍ਹੋ- ਚੀਨ ਕੋਵਿਡ-19 ਦੇ ਟੀਕੇ ਨੂੰ ਵੱਡੇ ਪੱਧਰ 'ਤੇ ਬਾਜ਼ਾਰ 'ਚ ਲਿਆਉਣ ਲਈ ਤਿਆਰ
ਇਹ ਅਧਿਐਨ ਯੂ.ਐੱਨ.ਡੀ.ਪੀ. ਅਤੇ ਡੈਨਵਰ ਯੂਨੀਵਰਸਿਟੀ 'ਚ 'ਪਾਰਡੀ ਸੈਂਟਰ ਫਾਰ ਇੰਟਰਨੈਸ਼ਨਲ ਫਿਊਚਰਸ' ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਂਝੇਦਾਰੀ ਦਾ ਹਿੱਸਾ ਹੈ। ਅਧਿਐਨ ਮੁਤਾਬਕ ਕੋਵਿਡ-19 ਮਹਾਮਾਰੀ ਦੇ ਗੰਭੀਰ ਲੰਬੇ ਸਮੇਂ ਦੇ ਨਤੀਜਿਆਂ ਦੇ ਚੱਲਦੇ ਸਾਲ 2030 ਤੱਕ 20 ਕਰੋੜ 70 ਲੱਖ ਹੋਰ ਲੋਕ ਬਹੁਤ ਜ਼ਿਆਦਾ ਗਰੀਬੀ ਵੱਲ ਜਾ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਦੁਨੀਆ ਭਰ ਦੇ ਬੇਹਦ ਗਰੀਬ ਲੋਕਾਂ ਦੀ ਗਿਣਤੀ ਇਕ ਅਰਬ ਦੇ ਪਾਰ ਹੋ ਜਾਵੇਗੀ।
ਇਹ ਵੀ ਪੜ੍ਹੋ -ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ
ਮੌਜੂਦਾ ਮੌਤ ਦਰ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਹਾਲ ਹੀ 'ਚ ਵਾਧਾ ਦਰ ਅਨੁਮਾਨ ਦੇ ਆਧਾਰ 'ਤੇ 'ਬੇਸਲਾਈਨ ਕੋਵਿਡ' ਦ੍ਰਿਸ਼ ਇਹ ਹੋਵੇਗਾ ਕਿ ਮਹਾਮਾਰੀ ਦੇ ਪਹਿਲੇ ਦੁਨੀਆ ਜਿਸ ਵਿਕਾਸ 'ਤੇ ਸੀ, ਉਸ ਦੀ ਤੁਲਨਾ 'ਚ ਚਾਰ ਕਰੋੜ 40 ਲੱਖ ਵਾਧੂ ਲੋਕ 2030 ਤੱਕ ਜ਼ਿਆਦਾ ਗਰੀਬੀ ਦੀ ਲਪੇਟ 'ਚ ਆ ਜਾਣਗੇ।
ਨੋਟ : UN ਸਟੱਡੀ 'ਚ ਹੋਏ ਖ਼ੁਲਾਸੇ ਨੂੰ ਲੈ ਕੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੀਨ ਕੋਵਿਡ-19 ਦੇ ਟੀਕੇ ਨੂੰ ਵੱਡੇ ਪੱਧਰ 'ਤੇ ਬਾਜ਼ਾਰ 'ਚ ਲਿਆਉਣ ਲਈ ਤਿਆਰ
NEXT STORY