ਇੰਟਰਨੈਸ਼ਨਲ ਡੈਸਕ : ਇਹ ਕਹਿਣਾ ਮੁਸ਼ਕਿਲ ਹੈ ਕਿ ਪਿਆਰ ਕਦੋਂ, ਕਿੱਥੇ, ਕਿਸ ਨਾਲ ਅਤੇ ਕਿਸ ਉਮਰ ਵਿੱਚ ਹੋ ਜਾਵੇਗਾ ਇਸ ਗੱਲ ਨੂੰ ਸੱਚ ਸਾਬਕ ਕਰ ਦਿੱਤਾ ਹੈ ਇੱਕ ਅਮਰੀਕੀ ਜੋੜੇ ਨੇ। ਪੈਨਸਿਲਵੇਨੀਆ ਸੂਬੇ ਦੇ ਵਸਨੀਕ ਮਾਰਜੋਰੀ ਫੁਟਰਮੈਨ ਅਤੇ ਬਰਨੀ ਲਿਟਮੈਨ ਨੇ ਪਿਆਰ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ। 102 ਸਾਲਾ ਮਾਰਜੋਰੀ ਫੁਟਰਮੈਨ ਨੇ 100 ਸਾਲਾ ਬਰਨੀ ਲਿਟਮੈਨ ਨਾਲ ਵਿਆਹ ਕਰਵਾ ਲਿਆ ਹੈ ਅਤੇ ਉਹ ਬਹੁਤ ਖੁਸ਼ ਹੈ।
ਇਹ ਵੀ ਪੜ੍ਹੋ - ਸਿੰਗਾਪੁਰ 'ਚ ਭਾਰਤੀ ਔਰਤ ਦਾ ਕਾਰਾ: 6 ਸਾਲਾ ਬੱਚੇ ਦੇ ਚਿਹਰੇ 'ਤੇ ਪੈੱਨ ਨਾਲ ਕੀਤਾ ਵਾਰ-ਵਾਰ ਹਮਲਾ

ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਦੋਵੇਂ 9 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਆਪਣੇ ਘਰ ਵਾਲਿਆਂ ਨੂੰ ਵਿਆਹ ਬਾਰੇ ਦੱਸਿਆ ਤਾਂ ਹਰ ਕੋਈ ਖੁਸ਼ੀ ਨਾਲ ਝੂਮ ਉੱਠਿਆ। ਸਾਰਿਆਂ ਨੇ ਮਿਲ ਕੇ ਉਹਨਾਂ ਦਾ ਸ਼ਾਨਦਾਰ ਵਿਆਹ ਕਰਵਾਇਆ। ਜਿਊਸ਼ ਕ੍ਰਾਨਿਕਲ ਦੀ ਰਿਪੋਰਟ ਅਨੁਸਾਰ ਲਿਟਮੈਨ ਦੀ ਪੋਤੀ ਸਾਰਾ ਲਿਟਮੈਨ ਨੇ ਦੱਸਿਆ ਕਿ ਜਦੋਂ ਉਸ ਦੇ ਦਾਦਾ ਜੀ ਨੇ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਰਿਵਾਰ ਵਾਲੇ ਹੈਰਾਨ ਰਹਿ ਗਏ ਪਰ ਸਾਰੇ ਬਹੁਤ ਖੁਸ਼ ਸਨ।
ਇਹ ਵੀ ਪੜ੍ਹੋ - ਸਿੰਗਾਪੁਰ ਫਲਾਈਟ ਹਾਦਸੇ 'ਚ 104 ਲੋਕ ਜ਼ਖ਼ਮੀ: 22 ਦੀ ਟੁੱਟੀ ਰੀੜ੍ਹ ਦੀ ਹੱਡੀ, 6 ਦੇ ਸਿਰ 'ਤੇ ਲੱਗੀਆਂ ਗੰਭੀਰ ਸੱਟਾਂ

ਉਸ ਦੇ ਦਾਦਾ ਜੀ ਚਾਹੁੰਦੇ ਸਨ ਕਿ ਵਿਆਹ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ। ਇਸ ਲਈ ਉਨ੍ਹਾਂ ਨੇ 19 ਮਈ ਨੂੰ ਵਿਆਹ ਕਰਵਾਉਣ ਤੋਂ ਬਾਅਦ ਵਿਆਹ ਰਜਿਸਟਰ ਵੀ ਕਰਵਾ ਲਿਆ। ਅਸੀਂ ਸੱਚਮੁੱਚ ਖੁਸ਼ ਹਾਂ ਕਿ ਸਾਡੇ ਦਾਦਾ ਜੀ ਕੋਲ ਰਹਿਣ ਲਈ ਕੋਈ ਤਾਂ ਹੈ। ਇਸ ਵਿਆਹ ਨਾਲ ਉਹ ਸਭ ਤੋਂ ਵੱਡੀ ਉਮਰ ਦੇ ਲਾੜਾ-ਲਾੜੀ ਬਣ ਗਏ ਹਨ। ਗਿਨੀਜ਼ ਵਰਲਡ ਰਿਕਾਰਡਸ ਦੇ ਅਨੁਸਾਰ, ਸਭ ਤੋਂ ਵੱਧ ਉਮਰ ਦੇ ਵਿਆਹੇ ਜੋੜੇ ਦਾ ਮੌਜੂਦਾ ਵਿਸ਼ਵ ਰਿਕਾਰਡ ਬ੍ਰਿਟੇਨ ਦੇ ਡੋਰੀਨ ਅਤੇ ਜਾਰਜ ਕਿਰਬੀ ਦੇ ਕੋਲ ਹੈ, ਜਿਨ੍ਹਾਂ ਦਾ ਵਿਆਹ 2015 ਵਿੱਚ ਹੋਇਆ ਸੀ।
ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਲਿਟਮੈਨ ਨੇ ਕਿਹਾ, ਮੈਂ ਪੁਰਾਣੇ ਤੌਰ-ਤਰੀਕਿਆਂ ਨੂੰ ਜ਼ਿਆਦਾ ਤਰਜੀਹ ਦਿੰਦਾ ਹਾਂ। ਤੁਸੀਂ ਇੱਕੋ ਇਮਾਰਤ ਵਿੱਚ ਰਹਿੰਦੇ ਹੋ, ਇੱਕ ਦੂਜੇ ਨਾਲ ਟਕਰਾਉਂਦੇ ਹੋ ਅਤੇ ਪਿਆਰ ਵਿੱਚ ਪੈ ਜਾਂਦੇ ਹੋ। ਤੁਹਾਡਾ ਇਸ 'ਤੇ ਕੋਈ ਕੰਟਰੋਲ ਨਹੀਂ। ਇਸ ਲਈ ਅਸੀਂ ਆਧੁਨਿਕ ਡੇਟਿੰਗ ਐਪਸ ਦੀ ਬਜਾਏ ਰਵਾਇਤੀ ਰੋਮਾਂਸ ਲਈ ਆਪਣਾ ਸ਼ੌਕ ਬਰਕਰਾਰ ਰੱਖਿਆ ਹੈ। ਅਸੀਂ ਇਕੱਠੇ ਮਿਲਦੇ, ਬਹੁਤ ਗੱਲਾਂ ਕਰਦੇ ਅਤੇ ਚੰਗੀਆਂ ਕਹਾਣੀਆਂ ਸਾਂਝੀਆਂ ਕਰਦੇ। ਇਸ ਸਮੇਂ ਦੌਰਾਨ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਕਦੋਂ ਪਿਆਰ ਹੋ ਗਿਆ।
ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਪਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੈਬਸਾਈਟਾਂ ਲਈ ਪਤਨੀ ਦੀ ਅਸ਼ਲੀਲ ਵੀਡੀਓ ਕਰਦਾ ਸੀ ਵਾਇਰਲ
NEXT STORY