ਦੁਬਈ (ਭਾਸ਼ਾ): ਕੋਰੋਨਾਵਾਇਰਸ ਦੇ ਨਵੇਂ ਪ੍ਰਕਾਰ (ਸਟ੍ਰੇਨ) ਨੂੰ ਫੈਲਣ ਤੋਂ ਰੋਕਣ ਦੇ ਲਈ ਸਾਊਦੀ ਅਰਬ ਅਤੇ ਕੁਵੈਤ ਵੱਲੋਂ ਆਪਣੀਆਂ ਸਰਹੱਦਾਂ ਨੂੰ ਬੰਦ ਕਰਨ ਦੇ ਬਾਅਦ ਯੂ.ਏ.ਈ. ਵਿਚ ਫਸੇ ਲੱਗਭਗ 300 ਵਿਦੇਸ਼ੀ ਲੋਕਾਂ ਨੂੰ ਰਹਿਣ ਲਈ ਮੁਫਤ ਰਿਹਾਇਸ਼ ਮੁਹੱਈਆ ਕਰਾਈ ਗਈ ਹੈ। ਇਹਨਾਂ ਲੋਕਾਂ ਵਿਚ ਜ਼ਿਆਦਾਤਰ ਭਾਰਤੀ ਸ਼ਾਮਲ ਹਨ। ਮੀਡੀਆ ਵਿਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹੋਈ ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ।
ਗਲਫ ਨਿਊਜ਼ ਦੀ ਖ਼ਬਰ ਦੇ ਮੁਤਾਬਕ, ਫਸੇ ਹੋਏ ਲੋਕਾਂ ਨੂੰ ਸਿੱਧੀ ਉਡਾਣ ਨਾ ਮਿਲਣ ਕਾਰਨ ਇਹਨਾਂ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਹੁੰਦੇ ਹੋਏ ਸਾਊਦੀ ਅਤੇ ਕੁਵੈਤ ਜਾਣ ਵਾਲੀ ਉਡਾਣ ਫੜੀ। ਖ਼ਬਰ ਵਿਚ ਕਿਹਾ ਗਿਆ ਕਿ ਸਾਊਦੀ ਅਰਬ ਅਤੇ ਕੁਵੈਤ ਜਾਣ ਵਾਲੀਆਂ ਉਡਾਣਾਂ ਦੇ ਰੱਦ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਯਾਤਰੀ ਯੂ.ਏ.ਈ. ਵਿਚ ਫਸ ਗਏ। ਸਾਊਦੀ ਅਤੇ ਕੁਵੈਤ ਨੇ ਬ੍ਰਿਟੇਨ ਵਿਚ ਤੇਜ਼ੀ ਨਾਲ ਫੈਸ ਰਹੇ ਕੋਰੋਨਾਵਾਇਰਸ ਦੇ ਨਵੇਂ ਪ੍ਰਕਾਰ ਦੇ ਮੱਦੇਨਜ਼ਰ ਸੜਕ ਮਾਰਗ ਅਤੇ ਸਮੁੰਦਰ ਸਰਹੱਦ ਨੂੰ ਬੰਦ ਕਰ ਦਿੱਤਾ ਹੈ ਅਤੇ ਵਪਾਰਕ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਇਸ 7 ਸਾਲ ਦੇ ਬੱਚੇ ਨੇ ਉਡਾਇਆ ਯਾਤਰੀ ਜਹਾਜ਼, ਬਣਿਆ ਚਰਚਾ ਦਾ ਵਿਸ਼ਾ
ਖ਼ਬਰ ਦੇ ਮੁਤਾਬਕ, ਦੁਬਈ ਮਰਕਜ਼ ਕੇਂਦਰ ਦੀ ਵਾਲੰਟੀਅਰ ਸ਼ਾਖਾ 'ਇੰਡੀਅਨ ਕਲਚਰਲ ਫਾਊਂਡੇਸ਼ਨ' (ਆਈ.ਸੀ.ਐੱਫ.) ਨੇ 'ਆਸਾ ਸਮੂਹ' ਦੇ ਸਹਿਯੋਗ ਨਾਲ ਫਸੇ ਹੋਏ ਯਾਤਰੀਆਂ ਦੇ ਲਈ ਭੋਜਨ ਅਤੇ ਰਿਹਾਇਸ਼ ਦੀ ਸਹੂਲਤ ਮੁਹੱਈਆ ਕਰਾਈ। ਆਈ.ਸੀ.ਐੱਫ. ਦੇ ਜਨ ਸੰਪਰਕ ਪ੍ਰਬੰਧਕ ਅਬਦੁੱਲ ਸਲਾਮ ਸਕਾਫੀ ਨੇ ਕਿਹਾ ਕਿ ਫਸੇ ਹੋਏ 300 ਯਾਤਰੀਆਂ ਵਿਚ ਜ਼ਿਆਦਾਤਰ ਭਾਰਤ ਦੇ ਕੇਰਲ ਰਾਜ ਦੇ ਹਨ।
ਇਸ 7 ਸਾਲ ਦੇ ਬੱਚੇ ਨੇ ਉਡਾਇਆ ਯਾਤਰੀ ਜਹਾਜ਼, ਬਣਿਆ ਚਰਚਾ ਦਾ ਵਿਸ਼ਾ
NEXT STORY