ਕੰਪਾਲਾ (ਬਿਊਰੋ): ਮੌਜੂਦਾ ਸਮੇਂ ਵਿਚ ਬੱਚੇ ਹਰ ਖੇਤਰ ਵਿਚ ਉਪਲਬਧੀਆਂ ਹਾਸਲ ਕਰ ਰਹੇ ਹਨ। ਉਂਝ ਵੀ ਕਿਸੇ ਨੇ ਠੀਕ ਹੀ ਕਿਹਾ ਹੈ 'ਹੋਨਹਾਰ ਵਿਰਵਾਨ ਦੇ ਹੋਤ ਚੀਕਨੇ ਪਾਤ' ਮਤਲਬ ਹੁਸ਼ਿਆਰ ਵਿਅਕਤੀ ਦੇ ਲੱਛਣ ਉਸ ਦੇ ਬਚਪਨ ਵਿਚ ਹੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਇਕ ਹੋਨਹਾਰ ਬੱਚਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਫਰੀਕੀ ਦੇਸ਼ ਯੁਗਾਂਡਾ ਦਾ 7 ਸਾਲ ਦਾ 'ਕੈਪਟਨ' ਦੁਨੀਆ ਭਰ ਵਿਚ ਸੁਰਖੀਆਂ ਵਿਚ ਹੈ। ਕੈਪਟਨ ਨੇ ਤਿੰਨ ਵਾਰ ਸੇਸਨਾ ਯਾਤਰੀ ਜਹਾਜ਼ ਉਡਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕੈਪਟਨ ਦਾ ਅਸਲੀ ਨਾਮ ਗ੍ਰਾਹਮ ਸ਼ੇਮਾ ਹੈ। ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਐਲਨ ਮਸਕ ਉਸ ਦੇ ਰੋਲ ਮਾਡਲ ਹਨ। ਜਹਾਜ਼ ਦੇ ਬਾਰੇ ਵਿਚ ਅਦਭੁੱਤ ਜਾਣਕਾਰੀ ਅਤੇ ਉਡਾਉਣ ਦੀ ਕਲਾ ਦੇ ਕਾਰਨ ਗ੍ਰਾਹਮ ਨੂੰ ਲੋਕ ਪਿਆਰ ਨਾਲ 'ਕੈਪਟਨ' ਬੁਲਾਉਂਦੇ ਹਨ।
ਸਿਰਫ 7 ਸਾਲ ਦਾ ਕੈਪਟਨ ਤਿੰਨ ਵਾਰ ਪਹਿਲਾਂ ਹੀ ਟ੍ਰੇਨੀ ਵਿਚ ਸੇਸਨਾ 172 ਜਹਾਜ਼ ਉਡਾ ਚੁੱਕਾ ਹੈ। ਗਣਿਤ ਅਤੇ ਸਾਈਂਸ ਦੇ ਦੀਵਾਨੇ ਗ੍ਰਾਹਮ ਨੇ ਕਿਹਾ ਕਿ ਉਸ ਦਾ ਸੁਪਨਾ ਇਕ ਪਾਇਲਟ ਅਤੇ ਇਕ ਪੁਲਾੜ ਯਾਤਰੀ ਬਣਨ ਦਾ ਹੈ ਅਤੇ ਇਕ ਦਿਨ ਮੰਗਲ ਗ੍ਰਹਿ 'ਤੇ ਜਾਣ ਦਾ ਹੈ। ਗ੍ਰਾਹਮ ਨੇ ਕਿਹਾ ਕਿ ਮੇਰੇ ਰੋਲ ਮਾਡਲ ਐਲਨ ਮਸਕ ਹਨ। ਉਸ ਨੇ ਕਿਹਾ,''ਮੈਂ ਐਲਨ ਮਸਕ ਨੂੰ ਪਸੰਦ ਕਰਦਾ ਹਾਂ ਕਿਉਂਕਿ ਮੈਂ ਉਹਨਾਂ ਤੋਂ ਸਪੇਸ ਦੇ ਬਾਰੇ ਵਿਚ ਸਿੱਖਣਾ ਚਾਹੁੰਦਾ ਹਾਂ। ਉਹਨਾਂ ਨਾਲ ਮੈਂ ਹੱਥ ਮਿਲਾਉਣਾ ਚਾਹੁੰਦਾ ਹਾਂ ਅਤੇ ਸਪੇਸ ਵਿਚ ਜਾਣਾ ਚਾਹੁੰਦਾ ਹਾਂ।''
ਇੰਟਰਵਿਊ ਵਿਚ ਕਹੀ ਇਹ ਗੱਲ
ਕੈਪਟਨ ਦਾ ਸਥਾਨਕ ਟੀ.ਵੀ. 'ਤੇ ਇੰਟਰਵਿਊ ਲਿਆ ਗਿਆ। ਇਸ ਦੇ ਇਲਾਵਾ ਉਸ ਨੂੰ ਜਰਮਨੀ ਦੇ ਰਾਜਦੂਤ ਤੇ ਦੇਸ਼ ਦੇ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਦੇ ਲਈ ਵੀ ਬੁਲਾਇਆ ਗਿਆ। ਯੁਗਾਂਡਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਦੋਂ ਗ੍ਰਾਹਮ ਦੇ ਇੰਸਟ੍ਰਕਟਰ ਨੇ ਇਕ ਜਹਾਜ਼ ਦੇ ਬਾਰੇ ਵਿਚ ਦੱਸਣ ਲਈ ਕਿਹਾ ਤਾਂ ਉਸ ਨੇ ਤੁਰੰਤ ਪੂਰੀ ਜਾਣਕਾਰੀ ਦੇ ਦਿੱਤੀ। ਗ੍ਰਾਹਮ ਵਿਚ ਉੱਡਣ ਦੀ ਇੱਛਾ ਉਸ ਸਮੇਂ ਪੈਦਾ ਹੋਈ ਜਦੋਂ ਪੁਲਸ ਦੇ ਹੈਲੀਕਾਪਟਰ ਨੇ ਕਾਫੀ ਹੇਠੋਂ ਦੀ ਉਡਾਣ ਭਰਦਿਆਂ ਉਸ ਦੀ ਦਾਦੀ ਦੇ ਘਰ ਦੀ ਛੱਤ ਨੂੰ ਉਡਾ ਦਿੱਤਾ। ਇਹ ਘਟਨਾ ਯੁਗਾਂਡਾ ਦੀ ਰਾਜਧਾਨੀ ਕੰਪਾਲਾ ਦੇ ਬਾਹਰੀ ਇਲਾਕੇ ਵਿਚ ਵਾਪਰੀ।
ਘਟਨਾ ਦੇ ਸਮੇਂ ਗ੍ਰਾਹਮ ਬਾਹਰ ਖੇਡ ਰਿਹਾ ਸੀ ਅਤੇ ਉਸ ਦੀ ਮਾਂ ਦੇ ਮੁਤਾਬਕ, ਇਸ ਦੇ ਬਾਅਦ ਤੋਂ ਹੀ ਉਸ ਦੇ ਬੇਟੇ ਦੇ ਦਿਮਾਗ ਵਿਚ ਪਾਇਲਟ ਬਣਨ ਦਾ ਕੀੜਾ ਪੈਦਾ ਹੋ ਗਿਆ। ਗ੍ਰਾਹਮ ਦੀ ਮਾਂ ਨੇ ਕਿਹਾ ਕਿ ਇਸ ਘਟਨਾ ਦੇ ਬਾਅਦ ਤੋਂ ਹੀ ਉਸ ਦੇ ਬੇਟੇ ਨੇ ਇਹ ਜਾਣਨਾ ਸ਼ੁਰੂ ਕਰ ਦਿੱਤਾ ਕਿ ਜਹਾਜ਼ ਕਿਵੇਂ ਕੰਮ ਕਰਦਾ ਹੈ। ਇਸ ਦੇ ਬਾਅਦ ਗ੍ਰਾਹਮ ਦੀ ਮਾ ਨੇ ਸਥਾਨਕ ਐਵੀਏਸ਼ਨ ਅਕੈਡਮੀ ਨਾਲ ਸੰਪਰਕ ਕੀਤਾ ਅਤੇ ਘਰ ਵਿਚ ਹੀ ਜਹਾਜ਼ ਦੇ ਬਾਰੇ ਵਿਚ ਗ੍ਰਾਹਮ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਪੰਜ ਮਹੀਨੇ ਬਾਅਦ ਗ੍ਰਾਹਮ ਨੇ ਪਹਿਲੀ ਵਾਰ ਉਡਾਣ ਭਰੀ ਅਤੇ ਕਿਹਾ,''ਅਜਿਹਾ ਲੱਗ ਰਿਹਾ ਸੀ ਕਿ ਚਿੜੀ ਆਸਮਾਨ ਵਿਚ ਉਡ ਰਹੀ ਹੈ।''
ਸਕਾਰਬੋਰੋਹ ਦੇ ਕੇਅਰ ਸੈਂਟਰ 'ਚ ਅੱਧੇ ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੀਟਿਵ
NEXT STORY