ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿਚ 3 ਹੋਰ ਭਾਰਤੀਆਂ ਦੀ ਨੌਕਰੀ ਚਲੀ ਗਈ ਹੈ। ਇਹਨਾਂ ਭਾਰਤੀਆਂ ਨੇ ਸੋਸ਼ਲ ਮੀਡੀਆ 'ਤੇ ਇਸਲਾਮੋਫੋਬਿਕ ਪੋਸਟਾਂ ਸ਼ੇਅਰ ਕੀਤੀਆਂ ਸਨ। ਅਜਿਹਾ ਉਦੋਂ ਹੋਇਆ ਹੈ ਜਦੋਂ ਖਾੜੀ ਦੇਸ਼ ਵਿਚ ਮੌਜੂਦ ਭਾਰਤੀ ਰਾਜਦੂਤ ਨੇ ਕੁਝ ਦਿਨ ਪਹਿਲਾਂ ਹੀ ਪ੍ਰਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਆਨਲਾਈਨ ਭੜਕਾਊ ਪੋਸਟਾਂ ਸ਼ੇਅਰ ਕਰਨ ਤੋਂ ਮਨਾ ਕੀਤਾ ਸੀ।
ਸ਼ੈਫ ਰੋਹਿਤ ਰਾਵਤ, ਸਟੋਰਕੀਪਰ ਸਚਿਨ ਕਿੰਨੀਗੋਲੀ ਅਤੇ ਨਕਦੀ ਰਖਵਾਲੇ (ਜਿਸ ਦੀ ਪਛਾਣ ਉਸ ਦੇ ਮਾਲਕ ਵੱਲੋਂ ਰੋਕ ਦਿੱਤੀ ਗਈ) ਨੂੰ ਉਹਨਾਂ ਦੇ ਮਾਲਕਾਂ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਤੋਂ ਪਹਿਲਾਂ ਲੱਗਭਗ ਅੱਧਾ ਦਰਜਨ ਭਾਰਤੀਆਂ ਨੂੰ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਕਾਰਨ ਇਸੇ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ।ਗਲਫ ਨਿਊਜ਼ ਨੇ ਐਤਵਾਰ ਨੂੰ ਲਿਖਿਆ ਕਿ ਅਜਿਹਾ ਲੱਗਦਾ ਹੈ ਕਿ ਭਾਰਤੀ ਮਿਸ਼ਨ ਦੀ ਚਿਤਾਵਨੀ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਸੇ ਕਾਰਨ ਸੋਸ਼ਲ ਮੀਡੀਆ 'ਤੇ ਇਸਲਾਮੋਫੋਬਿਕ ਨੂੰ ਲੈਕੇ ਟਿੱਪਣੀ ਕਰਕੇ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਭਾਰਤੀ ਪ੍ਰਵਾਸੀਆਂ ਦੀ ਸੂਚੀ ਵੱਡੀ ਹੁੰਦੀ ਜਾ ਰਹੀ ਹੈ।
20 ਅਪ੍ਰੈਲ ਨੂੰ ਯੂ.ਏ.ਈ. ਵਿਚ ਭਾਰਤੀ ਰਾਜਦੂਤ ਪਵਨ ਕਪੂਰ ਨੇ ਭਾਰਤੀ ਪ੍ਰਵਾਸੀਆਂ ਨੂੰ ਇਸ ਤਰ੍ਹਾਂ ਦੇ ਵਿਵਹਾਰ ਦੇ ਵਿਰੁੱਧ ਸਖਤ ਚਿਤਾਵਨੀ ਵੀ ਦਿੱਤੀ ਸੀ। ਕਪੂਰ ਨੇ ਇਕ ਟਵੀਟ ਵਿਚ ਕਿਹਾ ਸੀ,''ਭਾਰਤ ਅਤੇ ਯੂ.ਏ.ਈ. ਹਰ ਆਧਾਰ 'ਤੇ ਗੈਰ-ਭੇਦਭਾਵ ਦੇ ਮੁੱਲਾਂ ਨੂੰ ਸਾਂਝਾ ਕਰਦੇ ਹਨ। ਭੇਦਭਾਵ ਸਾਡੀ ਨੈਤਿਕਤਾ ਅਤੇ ਕਾਨੂੰਨ ਦੇ ਨਿਯਮ ਦੇ ਵਿਰੁੱਧ ਹੈ।ਯੂ.ਏ.ਈ. ਵਿਚ ਭਾਰਤੀ ਨਾਗਰਿਕਾਂ ਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ।'' ਹਫਤੇ ਦੇ ਅਖੀਰ ਵਿਚ ਮਾਲਕਾਂ ਨੇ 3 ਹੋਰ ਲੋਕਾਂ ਨੂੰ ਕੱਢ ਦਿੱਤਾ ਜਾਂ ਮੁਅੱਤਲ ਕਰ ਦਿੱਤਾ। ਅਜਿਹਾ ਉਦੋਂ ਹੋਇਆ ਜਦੋਂ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਕੀਤੀ ਗਈ ਟਿੱਪਣੀ ਨੂੰ ਯੂਜ਼ਰਸ ਉਹਨਾਂ ਦੇ ਮਾਲਕਾਂ ਦੇ ਸਾਹਮਣੇ ਲੈਕੇ ਆਏ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਇਲਾਜ ਲੱਭਣ ਲਈ ਭਾਰਤੀ ਮੂਲ ਦੇ ਡਾਕਟਰ ਦਾ 1000 ਮਰੀਜ਼ਾਂ 'ਤੇ ਅਨੋਖਾ ਪ੍ਰਯੋਗ
ਅਜਾਦਿਯਾ ਸਮੂਹ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰੋਹਿਤ ਨੂੰ ਮੁਅੱਤਲ ਦਿੱਤਾ ਗਿਆ ਹੈ ਅਤੇ ਉਹ ਅਨੁਸ਼ਾਸਨੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਸ਼ਾਰਜਾਹ ਸਥਿਤ ਨਿਊਮਿਕਸ ਆਟੋਮੇਸ਼ਨ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਸਟੋਰਕੀਪਰ ਕਿੰਨੀਗੋਲੀ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਹੈ। ਉੱਥੇ ਦੁਬਈ ਸਥਿਤ ਟ੍ਰਾਂਸਗਾਰਡ ਸਮੂਹ ਦਾ ਕਹਿਣਾ ਹੈ ਕਿ ਉਹਨਾਂ ਨੇ ਫੇਸਬੁੱਕ 'ਤੇ ਇਸਲਾਮ ਵਿਰੋਧੀ ਸੰਦੇਸ਼ ਲਿਖਣ ਦੇ ਕਾਰਨ ਆਪਣੇ ਇਕ ਕਰਮਚਾਰੀ ਨੂੰ ਕੱਢ ਦਿੱਤਾ ਹੈ। ਇਹ ਫੇਸਬੁੱਕ ਅਕਾਊਂਟ ਵਿਸ਼ਾਲ ਠਾਕੁਰ ਦੇ ਨਾਮ 'ਤੇ ਹੈ।
ਉੱਤਰ ਤੇ ਦੱਖਣੀ ਕੋਰੀਆ ਦੇ ਫੌਜੀਆਂ ਵਿਚਾਲੇ ਗੋਲੀਬਾਰੀ
NEXT STORY