ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਸੰਯੁਕਤ ਅਰਬ ਅਮੀਰਾਤ ਦੇ ਕਈ ਖੇਤਰ ਦੁਨੀਆ ਭਰ ਵਿਚ ਛੁੱਟੀਆਂ ਬਿਤਾਉਣ ਲਈ ਮਸ਼ਹੂਰ ਹਨ, ਜਿਨ੍ਹਾਂ ਵਿੱਚੋਂ ਦੁਬਈ ਦਾ ਪਹਿਲਾ ਸਥਾਨ ਹੈ। ਇਨ੍ਹੀਂ ਦਿਨੀਂ ਦੁਬਈ ਅਤੇ ਯੂ. ਏ. ਈ. ਦੇ ਹੋਰਾਂ ਹਿੱਸਿਆਂ ਵਿਚ ਹਜ਼ਾਰਾਂ ਬ੍ਰਿਟਿਸ਼ ਛੁੱਟੀਆਂ ਮਨਾਉਣ ਲਈ ਗਏ ਹੋਏ ਹਨ ਪਰ ਇਨ੍ਹਾਂ ਸਾਰੇ ਯਾਤਰੀਆਂ ਸਣੇ ਹੋਰਾਂ ਨੂੰ ਹੁਣ ਵਾਪਸੀ ਵੇਲੇ ਇਕਾਂਤਵਾਸ ਵਿਚ ਜਾਣਾ ਪਵੇਗਾ।
ਯੂ. ਕੇ. ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ ਖਾੜੀ ਦੇਸ਼ਾਂ ਨੂੰ “ਯਾਤਰਾ ਇਕਾਂਤਵਾਸ ” ਦੀ ਸੂਚੀ ਵਿਚੋਂ ਹਟਾ ਦਿੱਤਾ ਹੈ ਜੋ ਯੂ. ਕੇ. ਵਿਚ ਆਉਣ ਵਾਲੇ ਲੋਕਾਂ ਨੂੰ ਇਕਾਂਤਵਾਸ ਤੋਂ ਛੋਟ ਦਿੰਦੀ ਸੀ। ਇਨ੍ਹਾਂ ਨਵੇਂ ਨਿਯਮਾਂ ਤਹਿਤ ਮੰਗਲਵਾਰ 12 ਜਨਵਰੀ ਨੂੰ ਸਵੇਰੇ 4 ਵਜੇ ਤੋਂ ਬਾਅਦ ਗਲਫ ਦੇਸ਼ਾਂ ਤੋਂ ਯੂ. ਕੇ. ਆਉਣ ਪਹੁੰਚਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਦਿਨਾਂ ਲਈ ਆਪਣੇ-ਆਪ ਨੂੰ ਅਲੱਗ ਕਰਨਾ ਹਵੇਗਾ ਜਦਕਿ ਇੰਗਲੈਂਡ ਵਿਚ ਰਹਿੰਦੇ ਲੋਕ ਪੰਜ ਦਿਨਾਂ ਬਾਅਦ ਕੋਵਿਡ ਟੈਸਟ ਦੇ ਸਕਦੇ ਹਨ। ਟੈਸਟ ਦੇ ਨੈਗੇਟਿਵ ਆਉਣ ਦੀ ਸੂਰਤ ਵਿੱਚ ਉਹ ਇਕਾਂਤਵਾਸ ਨੂੰ ਖਤਮ ਕਰ ਸਕਦੇ ਹਨ।
ਇਸ ਦੇ ਇਲਾਵਾ ਸਕਾਟਲੈਂਡ ਦੀ ਸਰਕਾਰ ਵਲੋਂ ਵੀ ਜੇਕਰ ਕੋਈ ਸਕਾਟਿਸ਼ ਵਸਨੀਕ 3 ਜਨਵਰੀ ਤੋਂ ਦੁਬਈ ਵਿਚ ਹੈ, ਉਸ ਨੂੰ ਦੇਸ਼ ਵਾਪਸ ਆਉਣ ਦੀ ਤਾਰੀਖ਼ ਤੋਂ 10 ਦਿਨਾਂ ਲਈ ਵੱਖ ਹੋਣ ਲਈ ਕਿਹਾ ਜਾ ਰਿਹਾ ਹੈ। ਯੂ. ਏ. ਈ. ਨੂੰ ਨਵੰਬਰ ਵਿਚ "ਟ੍ਰੈਵਲ ਕੋਰੀਡੋਰ" ਦਾ ਦਰਜਾ ਦਿੱਤਾ ਗਿਆ ਸੀ। ਉਸ ਵੇਲੇ ਬ੍ਰਿਟਿਸ਼ ਯਾਤਰੀਆਂ ਨੇ ਦੁਬਈ ਦੇ ਮੁਕਾਬਲੇ ਹੋਰ ਥਾਂਵਾਂ 'ਤੇ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਜਦਕਿ ਦੁਬਈ ਦੇ ਨਿਯਮਾਂ ਵਿਚ ਢਿੱਲ ਨੇ ਯੂ. ਕੇ. ਤੋਂ ਹਜ਼ਾਰਾਂ ਲੋਕਾਂ ਨੂੰ ਆਕਰਸ਼ਿਤ ਕੀਤਾ ਸੀ।
ਸਵਿਟਜ਼ਰਲੈਂਡ ਦੀਆਂ ਸੰਗਤਾਂ ਨੇ ਕਿਸਾਨ ਅੰਦੋਲਨ ਲਈ 10 ਲੱਖ ਦੀ ਰਾਸ਼ੀ ਭੇਜੀ
NEXT STORY