ਲੰਡਨ— ਜੇਕਰ ਤੁਸੀਂ ਆਪਣੇ ਵਰਕਪਲੇਸ ਤੋਂ ਸੰਤੁਸ਼ਟ ਹੋ ਤਾਂ ਤੁਸੀਂ ਬਿਹਤਰ ਤਰੀਕੇ ਨਾਲ ਕੰਮ ਕਰੋਗੇ। ਬ੍ਰਿਟੇਨ 'ਚ ਇਹ ਕੰਮ ਕਰਨ ਦੀ ਸ਼ਾਨਦਾਰ ਥਾਂ ਹੈ। ਫਰਮ ਦੀਆਂ ਸ਼ਰਤਾਂ ਸੁਣ ਕੇ ਤੁਸੀਂ ਖੁਸ਼ ਹੋ ਜਾਓਗੇ। ਇਸ ਮਾਰਕੀਟਿੰਗ ਫਰਮ 'ਚ ਕੰਮ ਕਰਨ ਵਾਲਿਆਂ ਨੂੰ ਮਰਜ਼ੀ ਦੀਆਂ ਛੁੱਟੀਆਂ ਮਿਲਣਗੀਆਂ। ਕੰਮ ਕਰਨ ਦਾ ਸਮਾਂ ਤੁਸੀਂ ਖੁਦ ਤੈਅ ਕਰ ਸਕਦੇ ਹੋ। ਕੰਪਨੀ 'ਚ ਕੋਈ ਬੌਸ ਵੀ ਨਹੀਂ ਹੋਵੇਗਾ। ਇਹ ਅਜਿਹਾ ਦਫਤਰ ਹੋਵੇਗਾ, ਜਿਥੋਂ ਦੀ ਫ੍ਰਿਜ ਬੀਅਰ ਨਾਲ ਭਰੀ ਹੋਵੇਗੀ।
ਬ੍ਰਿਟੇਨ 'ਚ ਪਿਛਲੇ ਸਾਲ ਕੰਮ ਲਈ ਸਭ ਤੋਂ ਚੰਗੀ ਥਾਂ ਦੇ ਰੂਪ 'ਚ ਪੁਰਸਕਾਰ ਨਾਲ ਸਨਮਾਨਿਤ ਕੀਤੀ ਗਈ ਮਾਰਕੀਟਿੰਗ ਏਜੰਸੀ ਰੋਡਿਕੋ 'ਚ ਕੰਮ ਕਰਨ ਵਾਲਿਆਂ ਕਰਮਚਾਰੀਆਂ ਲਈ ਅਸੀਮਿਤ ਛੁੱਟੀਆਂ ਹਨ। ਕਰਮਚਾਰੀ ਵੀ ਇਸ ਤੋਂ ਸਹਿਮਤ ਹਨ। ਫਰਮ ਦੇ ਇਕ ਕਰਮਚਾਰੀ ਡੇਵ ਹਟਨ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਤਾਜ਼ਾ ਵਿਚਾਰ 'ਤੇ ਆਧਾਰਿਤ ਹੈ। ਇਸ ਦੇ ਪਿੱਛੇ ਪੂਰਾ ਵਿਚਾਰ ਇਹ ਹੈ ਕਿ ਅਸੀਂ ਸਾਰੇ ਬਾਲਗ ਹਾਂ। ਸਾਨੂੰ ਇਕ-ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ।
ਇਥੇ ਇਹ ਪੁਖਤਾ ਕੀਤਾ ਜਾਂਦਾ ਹੈ ਕਿ ਟੀਮ ਦੇ ਮੈਂਬਰ ਇਕ-ਦੂਜੇ 'ਤੇ ਪ੍ਰਭਾਵ ਨਹੀਂ ਪਾਉਣਗੇ। ਰੇਡਿਕੇ ਦੇ ਹੈੱਡ ਆਪ੍ਰੇਸ਼ਨ ਨਿਊਕ ਕਾਈਟ ਨੇ ਇਹ ਤੈਅ ਕੀਤਾ ਕਿ ਨੈਟਫਲਿਕਸ ਤੇ ਵਰਜਿਨ ਮੈਨੇਜਮੈਂਟ ਵਾਂਗ ਕਿਰਾਏ ਦੇ ਕਰਮਚਾਰੀਆਂ ਨੂੰ ਇਹ ਛੋਟ ਦਿੱਤੀ ਗਈ ਕਿ ਉਹ ਕੰਮ ਕਰਨ ਲਈ ਜਿੰਨਾਂ ਚਾਹੇ ਉਨ੍ਹਾਂ ਸਮਾਂ ਲੈ ਸਕਦੇ ਹਨ।
ਜੀਵਨਸ਼ੈਲੀ ਦੇ ਆਧਾਰ 'ਤੇ ਤੈਅ ਕੀਤਾ ਗਿਆ ਕੰਮ ਦਾ ਸਮਾਂ
ੁਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਬਿਜ਼ਨੈੱਸ ਸਵੇਰੇ 9 ਤੋਂ ਸ਼ਾਮ 5 ਵਜੇ ਦੇ ਵਿਚਾਲੇ ਚੱਲਦੇ ਹਨ ਪਰ ਹਰ ਕੋਈ ਇਸ 'ਚ ਬਿਹਤਰ ਪ੍ਰਦਰਸ਼ਨ ਨਹੀਂ ਕਰ ਪਾਉਂਦਾ। ਇਹ ਇਕ ਮਿਸ਼ਰਣ ਵਾਂਗ ਹੈ ਕਿ ਲੋਕ ਆਪਣੀ ਜੀਵਨਸ਼ੈਲੀ ਦੇ ਆਧਾਰ 'ਤੇ ਇਥੇ ਕਿਸੇ ਵੀ ਸਮੇਂ 'ਚ ਕੰਮ ਕਰਦੇ ਹਨ ਪਰ ਕੰਮ ਦੌਰਾਨ ਉਹ ਜੋ ਸਮਾਂ ਲਾਉਂਦੇ ਹਨ, ਉਹ ਇਕ ਔਸਤ ਹਫਤੇ ਸਮਾਨ ਹੈ।
ਇਸੇ ਕੇਂਟ 'ਚ ਬ੍ਰਿਟੇਨ ਦੇ ਬੈਸਟ ਵਰਕਪਲੇਸ ਦੇ ਰੂਪ 'ਚ ਸਭ ਤੋਂ ਚੰਗੇ ਵਰਕਪਲੇਸ ਦਾ ਨਾਂ ਦਿੱਤਾ ਗਿਆ ਸੀ। ਇਸ ਨੇ ਆਪਣੀਆਂ ਨਵੀਂਆਂ ਆਰਾਮਦਾਇਕ ਨੀਤੀਆਂ ਕਾਰਨ ਸਭ ਤੋਂ ਜ਼ਿਆਦਾ ਸ਼ੌਹਰਤ ਹਾਸਲ ਕੀਤੀ ਹੈ।
ਸਰਵੇ ਰਾਹੀਂ ਕੰਪਨੀ 'ਚ ਕੀਤੇ ਬਦਲਾਅ
ਇਸ ਕੰਪਨੀ ਦੀ ਸਥਾਪਨਾ 2012 'ਚ ਕੀਤੀ ਗਈ। ਉਸ ਤੋਂ ਬਾਅਦ ਕੰਪਨੀ 'ਚ ਬਦਲਾਅ ਕੀਤਾ ਗਿਆ। ਕੰਪਨੀ ਦੇ ਕਰਮਚਾਰੀਆਂ ਨੇ ਇਕ ਸਰਵੇ 'ਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਕਰਮਚਾਰੀਆਂ ਦੀ ਕਮੀ ਨੂੰ ਦੂਰ ਕੀਤਾ ਗਿਆ। ਕਾਈਟ ਨੇ ਕਿਹਾ ਕਿ ਕਰਮਚਾਰੀਆਂ ਲਈ ਮਸਤੀ ਵਾਲੀ ਟੇਬਲ ਤੇ ਬੀਅਰ ਨਾਲ ਭਰੀ ਫ੍ਰਿਜ ਦਿੱਤੀ ਗਈ।
ਛੇੜਖਾਨੀ ਰੋਕਣ ਲਈ ਬਣਾਇਆ ਗਿਆ ਐਪ, ਇੰਝ ਕਰਦੈ ਕੰਮ
NEXT STORY