ਸੰਯੁਕਤ ਰਾਸ਼ਟਰ (ਬਿਊਰੋ): ਕੋਵਿਡ-19 ਸੰਕਟ ਦੌਰਾਨ ਵੀ ਭਾਰਤ ਲੋੜਵੰਦ ਦੇਸ਼ਾਂ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਿਹਾ ਹੈ। ਇਸੇ ਲੜੀ ਦੇ ਤਹਿਤ ਭਾਰਤ ਨੇ ਫਿਲਸਤੀਨੀ ਸ਼ਰਨਾਰਥੀਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੂੰ ਵੱਡੀ ਰਾਸ਼ੀ ਦਾਨ ਵਿਚ ਦਿੱਤੀ ਹੈ। ਭਾਰਤ ਵੱਲੋਂ ਦਿੱਤੀ ਗਈ ਇਸ ਮਦਦ ਦੀ ਏਜੰਸੀ ਨੇ ਤਾਰੀਫ ਕੀਤੀ ਹੈ।ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨੇ ਸਿੱਖਿਆ ਅਤੇ ਸਿਹਤ ਸਮੇਤ ਮੁੱਖ ਪ੍ਰੋਗਰਾਮਾਂ ਤੇ ਸੇਵਾਵਾਂ ਦੇ ਲਈ ਸੰਯੁਕਤ ਰਾਸ਼ਟਰ ਰਾਹਤ ਅਤੇ ਨਿਰਮਾਣ ਏਜੰਸੀ (UNRWA) ਨੂੰ ਸੋਮਵਾਰ ਨੂੰ 20 ਲੱਖ ਡਾਲਰ (ਲੱਗਭਗ 15 ਕਰੋੜ 14 ਲੱਖ ਰੁਪਏ) ਦਿੱਤੇ।
ਸੰਯੁਕਤ ਰਾਸ਼ਟਰ ਏਜੰਸੀ ਨੂੰ ਇਸ ਯੋਗਦਾਨ ਦਾ ਚੈੱਕ ਫਿਲਸਤੀਨ ਵਿਚ ਭਾਰਤ ਦੇ ਪ੍ਰਤੀਨਿਧੀ ਸੁਨੀਲ ਕੁਮਾਰ ਨੇ ਦਿੱਤਾ। UNRWA ਵਿਚ ਦਾਨ ਸੰਬੰਧੀ ਮਾਮਲਿਆਂ ਦੇ ਪ੍ਰਮੁੱਖ ਮਾਰਕ ਐਲ ਨੇ ਕਿਹਾ,''ਏਜੰਸੀ ਵੱਲੋਂ ਮੈਂ ਇਸ ਯੋਗਦਾਨ ਲਈ ਭਾਰਤ ਸਰਕਾਰ ਦੇ ਪ੍ਰਤੀ ਆਪਣਾ ਧੰਨਵਾਦ ਜ਼ਾਹਰ ਕਰਨਾ ਚਾਹਾਂਗਾ ਜੋ UNRWA ਨੂੰ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਵਿਚ ਮਦਦ ਕਰੇਗਾ।'' ਉਹਨਾਂ ਨੇ ਕਿਹਾ,''ਫਿਲਸਤੀਨੀ ਸ਼ਰਨਾਰਥੀਆਂ ਦੀ ਮਦਦ ਕਰਨ ਦੀ ਭਾਰਤ ਦੀ ਦ੍ਰਿੜ੍ਹਤਾ ਅਤੇ ਵਚਨਬੱਧਤਾ ਤਾਰੀਫ ਦੇ ਕਾਬਲ ਹੈ। ਖਾਸ ਕਰ ਕੇ ਕੋਵਿਡ-19 ਦੇ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਦੌਰਾਨ।
ਪੜ੍ਹੋ ਇਹ ਅਹਿਮ ਖਬਰ- ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਵੀਡੀਓ ਕਾਨਫਰਸਿੰਗ ਦੌਰਾਨ ਨਿਊਡ ਹੋ ਨਹਾਉਂਦਾ ਦਿਸਿਆ ਸ਼ਖਸ
ਭਾਰਤ ਨੇ 2019 ਵਿਚ UNRWA ਵਿਚ ਆਪਣਾ ਸਲਾਨਾ ਯੋਗਦਾਨ 12.5 ਲੱਖ ਡਾਲਰ ਤੋਂ ਵਧਾ ਕੇ 50 ਲੱਖ ਡਾਲਰ ਕਰ ਦਿੱਤਾ ਸੀ। ਉੱਥੇ ਸੁਨੀਲ ਨੇ ਕਿਹਾ,''ਭਾਰਤ ਸਰਕਾਰ ਵੱਲੋਂ ਮੈਂ UNRWA ਦੀਆਂ ਕੋਸ਼ਿਸ਼ਾਂ ਅਤੇ ਕੰਮਾਂ ਦੀ ਤਰੀਫ ਕਰਦਾ ਹਾਂ। ਸਾਡਾ ਮੰਨਣਾ ਹੈਕਿ ਇਹ ਰਾਸ਼ੀ ਏਜੰਸੀ ਨੂੰ ਫਿਲਸਤੀਨੀ ਸ਼ਰਨਾਰਥੀਆਂ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਾਉਣ ਅਤੇ ਉਹਨਾਂ ਦੇ ਪੂਰਨ ਵਿਕਾਸ ਦੇ ਟੀਚੇ ਨੂੰ ਹਾਸਲ ਕਰਨ ਵਿਚ ਮਦਦ ਕਰੇਗੀ।'' UNRWA ਲਈ ਸ਼ਰਨਾਰਥੀ ਉਹ ਫਿਲਸਤੀਨੀ ਹਨ ਜੋ 1984 ਯੁੱਧ ਦੇ ਦੌਰਾਨ ਆਪਣੇ ਘਰ ਛੱਡ ਕੇ ਭੱਜ ਗਏ ਸਨ ਜਾਂ ਜਿਹਨਾਂ ਨੂੰ ਜ਼ਬਰਦਸਤੀ ਕੱਢ ਦਿੱਤਾ ਗਿਆ ਸੀ। ਇਸ ਦੌਰਾਨ ਵੈਸਟ ਬੈਂਕ ਵਿਚ ਭਾਰਤੀ ਮਿਸ਼ਨ ਦੇ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਫਿਲਸਤੀਨੀਆਂ ਲਈ ਮੈਡੀਕਲ ਸਮੱਗਰੀਆਂ ਦੀ ਸਪਲਾਈ ਦੀ ਤਿਆਰੀ ਕਰ ਰਿਹਾ ਹੈ ਜਿੱਥੇ ਕੋਰੋਨਾਵਾਇਰਸ ਦੇ ਜਲਦੀ ਪਹੁੰਚਣ ਦਾ ਖਦਸ਼ਾ ਹੈ।
ਚੀਨ 'ਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਜਾਰੀ, ਸਥਾਨਕ ਪ੍ਰਸਾਰ ਦਾ ਵਧਿਆ ਖਦਸ਼ਾ
NEXT STORY